HOME » Top Videos » Punjab
Share whatsapp

ਲੌਂਗੋਵਾਲ ਵੈਨ ਹਾਦਸਾ: 9ਵੀਂ ਦੀ ਇਸ ਵਿਦਿਆਰਥਣ ਨੇ ਬਚਾਈ ਸੀ 4 ਬੱਚਿਆਂ ਦੀ ਜਾਨ...

Punjab | 01:00 PM IST Feb 16, 2020

ਸੰਗਰੂਰ ਦੇ ਲੌਂਗੋਵਾਲ 'ਚ ਇਕ ਨਿੱਜੀ ਸਕੂਲ ਦੀ ਵੈਨ ਨੂੰ ਅੱਗ ਲੱਗਣ ਕਾਰਨ 4 ਬੱਚਿਆਂ ਮੌਤ ਹੋ ਗਈ। ਇਸੇ ਵੈਨ ਵਿਚ ਸਵਾਰ  9ਵੀਂ ਸ਼੍ਰੇਣੀ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਹਾਦਸੇ ਬਾਰੇ ਕਈ ਖੁਲਾਸੇ ਕੀਤੇ ਹਨ। ਇਸੇ ਵਿਦਿਆਰਥਣ ਨੇ ਸਭ ਤੋਂ ਪਹਿਲਾਂ ਅੱਗ ਲੱਗਣ ਦੀ ਗੱਲ਼ ਡਰਾਇਵਰ ਨੂੰ ਦੱਸੀ।

ਅਸਲ ਵਿਚ ਇਹ ਵਿਦਿਆਰਥਣ ਜਦੋਂ ਵੈਨ ਵਿਚੋਂ ਉਤਰਣ ਲੱਗੀ ਤਾਂ ਉਸ ਨੂੰ ਕੁਝ ਸੜਨ ਦੀ ਬਦਬੂ ਆਈ ਤੇ ਉਸ ਨੇ ਡਰਾਇਵਰ ਨੂੰ ਦੱਸਿਆ ਪਰ ਉਸ ਨੇ ਗੱਲ ਨਾ ਗੌਲੀ। ਉਸ ਤੋਂ ਬਾਅਦ ਅੱਗ ਭੜਕ ਗਈ। ਪਰ ਇਸ ਵਿਦਿਆਰਥਣ ਨੇ ਸ਼ੀਸ਼ਾ ਤੋੜ ਕੇ ਝੱਟ ਚਾਰ ਬੱਚਿਆਂ ਨੂੰ ਥੱਲੇ ਖਿੱਚ ਲਿਆ ਤੇ ਬੱਚਿਆਂ ਨੂੰ ਲੈ ਕੇ ਉਥੋਂ ਚਲੀ ਗਈ। ਉਸ ਨੇ ਦੱਸਿਆ ਕਿ ਡਰਾਇਵਰ ਉਥੋਂ ਭੱਜਿਆ ਨਹੀਂ ਸਗੋਂ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਪਰ ਅੱਗ ਭੜਕ ਗਈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪ੍ਰਿੰਸੀਪਲ ਰਾਤ ਹੀ ਵੈਨ ਲੈ ਕੇ ਆਏ ਸਨ ਤੇ ਪਹਿਲਾ ਗੇੜਾ ਲਾਇਆ ਸੀ।

SHOW MORE