HOME » Videos » Punjab
Share whatsapp

ਸਿੱਖ ਕਤਲੇਆਮ: ਅਹਿਮ ਗਵਾਹ ਨੇ 'ਝੂਠ ਫੜਨ ਵਾਲੇ ਟੈਸਟ' ਵਿਚ ਕੀਤੇ ਵੱਡੇ ਖੁਲਾਸੇ

Punjab | 09:00 PM IST Dec 06, 2018

1984 ਸਿੱਖ ਕਤਲੇਆਮ ਦੇ ਅਹਿਮ ਗਵਾਹ ਅਭਿਸ਼ੇਕ ਵਰਮਾ ਦਾ ਪੋਲੀਗ੍ਰਾਫ ਟੈੱਸਟ ਹੋਇਆ ਹੈ। ਇਹ ਟੈੱਸਟ ਲੰਬੇ ਵੇਲੇ ਤੋਂ ਲਟਕਦਾ ਆ ਰਿਹਾ ਸੀ। ਦਿੱਲੀ ਦੀ ਰੋਹਿਨੀ ਲੈਬ ਵਿਚ ਅਭਿਸ਼ੇਕ ਵਰਮਾ ਦਾ ਪੋਲੀਗ੍ਰਾਫ ਟੈੱਸਟ ਹੋਇਆ ਹੈ, ਜਿਸ ਵਿੱਚ ਅਭਿਸ਼ੇਕ ਵਰਮਾ ਨੂੰ 20 ਸਵਾਲ ਪੁੱਛੇ ਗਏ। 2 ਵਜੇ ਦੇ ਕਰੀਬ ਅਭਿਸ਼ੇਕ ਵਰਮਾ ਆਪਣੀ ਪਤਨੀ ਦੇ ਨਾਲ ਦਿੱਲੀ ਦੀ ਰੋਹਿਨੀ ਲੈਬ ਪਹੁੰਚੇ ਸਨ, ਜਿੱਥੇ ਪਹਿਲਾਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਪੋਲੀਗ੍ਰਾਫ ਟੈੱਸਟ ਕੀਤਾ ਗਿਆ, ਜਿਸ ਵਿਚ ਉਨ੍ਹਾਂ ਨੂੰ ਜਗਦੀਸ਼ ਟਾਈਟਲਰ ਨਾਲ ਸਬੰਧਿਤ 20 ਸਵਾਲ ਪੁੱਛੇ ਗਏ। news 18 ਨਾਲ ਗੱਲਬਾਤ ਦੌਰਾਨ ਅਭਿਸ਼ੇਕ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ 3 ਵਾਰ 20 ਸਵਾਲ ਪੁੱਛੇ ਗਏ ਜਿਸ ਤੇ ਉਨ੍ਹਾਂ ਨੇ ਜਵਾਬ ਦਿੱਤੇ ਹਨ।

ਵਰਮਾ ਨੇ ਦੱਸਿਆ ਕਿ ਸਵਾਲਾਂ ਵਿੱਚ ਪੁੱਛਿਆ ਗਿਆ ਕਿ ਜਗਦੀਸ਼ ਟਾਈਟਲਰ ਨੇ ਕਿਵੇਂ ਗਵਾਹਾਂ ਨੂੰ ਖਰੀਦ ਕੇ ਕੈਨੇਡਾ ਭੇਜਿਆ ਸੀ, 84 ਵਿਚ ਟਾਈਟਲਰ ਦੀ ਕੀ ਭੂਮਿਕਾ ਰਹੀ ਹੈ, ਵਰਮਾ ਨੇ ਦੱਸਿਆ ਕਿ ਇਕ ਵਾਰ ਟਾਈਟਲਰ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਗਵਾਹਾਂ ਨੂੰ ਖ਼ਰੀਦਣਾ ਔਖਾ ਹੋ ਰਿਹਾ। ਅਭਿਸ਼ੇਕ ਵਰਮਾ ਨੇ ਦੱਸਿਆ ਕਿ ਨੂੰ ਕਈ ਸਿਆਸੀ ਲੀਡਰਾਂ ਨੇ ਫੋਨ ਕਰਕੇ ਪੋਲੀਗ੍ਰਾਫ ਟੈੱਸਟ ਨਾ ਕਰਵਾਉਣ ਨੂੰ ਕਿਹਾ ਸੀ ਪਰ ਉਨ੍ਹਾਂ ਨੇ ਮਨ ਬਣਾ ਲਿਆ ਸੀ ਕਿ ਉਹ ਟੈੱਸਟ ਕਰਾਵਾਂਗੇ ਤੇ ਅੱਜ ਟੈੱਸਟ ਕਰਵਾ ਕੇ ਸਕੂਨ ਮਹਿਸੂਸ ਹੋ ਰਿਹਾ। ਦੱਸ ਦਈਏ ਕਿ ਅਭਿਸ਼ੇਕ ਵਰਮਾ 1984 ਦੇ ਮੁੱਖ ਮੁਲਜ਼ਮ ਟਾਈਟਲਰ ਦੇ ਕਰੀਬੀ ਰਹੇ ਹਨ ਤੇ ਉਨ੍ਹਾਂ ਦੇ ਕਈ ਰਾਜ ਜਾਣਦੇ, ਇਸ ਪੂਰੇ ਮਾਮਲੇ ਦੀ ਜਾਂਚ cbi ਕਰ ਰਹੀ ਹੈ। cbi ਨੇ ਦਿੱਲੀ ਦੀ ਕੜਕੜਡੂਮਾ ਕੋਰਟ ਵਿਚ ਜਗਦੀਸ਼ ਟਾਈਟਲਰ ਦਾ ਪੋਲੀਗ੍ਰਾਫ ਟੈੱਸਟ ਕਰਵਾਉਣ ਦੀ ਇਜਾਜ਼ਤ ਮੰਗੀ ਸੀ ਪਰ ਟਾਈਟਲਰ ਨੇ ਮਨਾ ਕਰ ਦਿੱਤਾ ਸੀ।

SHOW MORE