HOME » Top Videos » Punjab
Amritsar IED ਮਾਮਲੇ 'ਚ ਵੱਡਾ ਖੁਲਾਸਾ, SI ਦਿਲਬਾਗ ਸਿੰਘ ਦਾ ਕਤਲ ਕਰਨ ਦੀ ਸੀ ਸਾਜ਼ਿਸ਼!
Punjab | 12:51 PM IST Aug 22, 2022
ਅੰਮ੍ਰਿਤਸਰ IED ਮਾਮਲੇ 'ਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਪੁੱਛਤਾਛ 'ਚ ਇਹ ਸਾਹਮਣੇ ਆਇਆ ਹੈ ਕਿ SI ਦਿਲਬਾਗ ਸਿੰਘ ਦਾ ਕਤਲ ਕਰਨ ਦੀ ਸਾਜ਼ਿਸ਼ ਸੀ। SI ਦਿਲਬਾਗ ਰਿੰਦਾ ਖਿਲਾਫ਼ ਮਾਮਲੇ ਦੀ ਜਾਂਚ ਕਰ ਰਹੇ ਹਨ। ਮਾਮਲੇ 'ਚ ਰਿੰਦਾ ਖਿਲਾਫ਼ ਕਈ ਸਬੂਤ ਵੀ ਜੁਟਾਏ। IED ਮੁਲਜ਼ਮਾਂ ਦੇ ਫੋਨ ਨਾਲ ਕਨੈਕਟ ਸੀ ਕੈਨੇਡਾ 'ਚ ਬੈਠੇ ਅੱਤਵਾਦੀ ਲਖਬੀਰ ਨੇ ਫੋਨ ਕਰਨਾ ਸੀ। ਲਖਬੀਰ ਦੇ ਫੋਨ ਕਰਨ ਦੇ ਨਾਲ ਹੀ ਬਲਾਸਟ ਹੋਣਾ ਸੀ।
ਦੱਸ ਦੇਈਏ ਕਿ ਕਾਰ 'ਚ ਬੰਬ ਲਗਾਉਣ ਦੀ ਘਟਨਾ 15 ਅਗਸਤ ਦੀ ਰਾਤ ਨੂੰ ਵਾਪਰੀ ਸੀ, ਜਿਸ ਦੌਰਾਨ ਦੋ ਅਣਪਛਾਤਿਆਂ ਨੇ ਕਾਰ 'ਚ ਬੰਬ ਲਗਾਇਆ ਸੀ। ਸੂਤਰਾਂ ਅਨੁਸਾਰ ਦੋਵੇਂ ਮੁਲਜ਼ਮ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸਨ, ਜਿਨ੍ਹਾਂ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ।