HOME » Top Videos » Punjab
Share whatsapp

ਆਪਰੇਸ਼ਨ ਬਲ਼ੂ ਸਟਾਰ ਦੌਰਾਨ ਗ਼ਾਇਬ ਹੋਏ ਦਸਤਾਵੇਜ਼ਾਂ ਬਾਰੇ ਵੱਡਾ ਖੁਲਾਸਾ

Punjab | 11:57 AM IST Jun 09, 2019

ਆਪਰੇਸ਼ਨ ਬਲ਼ੂ ਸਟਾਰ ਦੌਰਾਨ ਗ਼ਾਇਬ ਹੋਏ ਦਸਤਾਵੇਜ਼ਾਂ ਬਾਰੇ ਵੱਡਾ ਖੁਲਾਸਾ ਹੋਇਆ ਹੈ।  ਫ਼ੌਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(SGPC ) ਨੂੰ  ਜ਼ਬਤ ਕੀਤੇ ਦਸਤਾਵੇਜ਼ ਸੌਂਪ ਦਿੱਤੇ ਸਨ। ਫ਼ੌਜ ਵੱਲੋਂ ਕੀਤੀ ਸਪੁੱਰਦਗੀ ਦੇ ਸਬੂਤ ਸਾਹਮਣੇ ਆਏ ਹਨ।  ਦਸਤਾਵੇਜ਼ਾਂ 'ਤੇ ਫ਼ੌਜ ਤੇ ਤਤਕਾਲੀ SGPC ਅਹੁਦੇਦਾਰਾਂ ਦੇ ਦਸਤਖ਼ਤ ਹਨ। ਖੁਲਾਸੇ ਮਗਰੋਂ SGPC ਨੇ 13 ਜੂਨ  ਹੰਗਾਮੀ ਮੀਟਿੰਗ ਸੱਦੀ ਹੈ।  ਖੁਲਾਸੇ ਮੁਤਾਬਿਕ  'SGPC ਨੇ ਵੇਚਿਆ ਸੀ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਅਨਮੋਲ ਖਜਾਨਾ'। ਇੰਨਾ ਨਹੀਂ ਖੁਲਾਸਾ ਹੋਇਆ ਹੈ ਕਿ '12 ਕਰੋੜ ਰੁਪਏ 'ਚ ਵੇਚਿਆ ਗਿਆ ਗੁਰੂ ਗ੍ਰੰਥ ਸਾਹਿਬ ਦਾ ਹੱਥ ਲਿਖਤ ਸਰੂਪ'।

ਦਰਅਸਲ ਸਾਰਾ ਮਾਮਲਾ ਆਪਰੇਸ਼ਨ ਬਲ਼ੂ ਸਟਾਰ ਦੌਰਾਨ ਗ਼ਾਇਬ ਹੋਏ ਦਸਤਾਵੇਜ਼ਾਂ ਨਾਲ ਜੁੜਿਆ ਹੋਇਆ ਹੈ। ਜਿਸ ਨੂੰ ਲੈ ਕੇ ਵੱਡਾ ਖੁਲਾਸਾ ਇਹ ਹੋਇਆ ਹੈ ਕਿ, ਫੌਜ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਬਤ ਕੀਤੇ ਗਏ ਦਸਤਾਵੇਜ਼ ਵਾਪਸ ਸੌਂਪ ਦਿੱਤੇ ਗਏ ਸਨ। ਇਸ ਦੇ ਸਬੂਤ ਵੀ ਸਾਹਮਣੇ ਆਏ ਹਨ। ਇਸ ਨਾਲ ਸਬੰਧਤ ਦਸਾਵੇਜ਼ਾਂ ਤੇ ਫੌਜ ਅਤੇ SGPC ਦੇ ਤਤਕਾਲੀ ਅਹੁਦੇਦਾਰਾਂ ਦੇ ਦਸਤਖਤ ਹਨ।

ਇਸ ਖੁਲਾਸੇ ਤੋਂ ਬਾਅਦ SGPC ਵੀ ਹਰਕਤ ਚ ਆਈ ਹੈ ਅਤੇ 13 ਜੂਨ ਨੂੰ ਹੰਗਾਮੀ ਮੀਟਿੰਗ ਸੱਦੀ ਗਈ ਗਈ। ਇਸੇ ਦਸਾਵੇਜ਼ ਨੂੰ ਅਧਾਰ ਬਣਾ ਕੇ ਕੁਝ ਮੀਡੀਆ ਰਿਪੋਰਟਸ ਵੀ ਸਾਹਮਣੇ ਆਈਆਂ ਹਨ। ਜਿਨ੍ਹਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ SGPC ਦੇ ਤਤਕਾਲੀ ਅਹੁਦੇਦਾਰਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਅਨਮੋਲ ਖਜ਼ਾਨਾ ਵੇਚਿਆ ਸੀ। ਬਕਾਇਦਾ ਕਿਹਾ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਹੱਥ ਲਿਖਤ ਸਰੂਪ ਉਸ ਵੇਲੇ 12 ਕਰੋੜ ਰੁਪਏ ਚ ਵੇਚਿਆ ਗਿਆ ਸੀ।

ਦੂਜੇ ਪਾਸੇ ਇਸ ਖੁਲਾਸੇ ਬਾਰੇ ਫਿਲਹਾਲ SGPC ਵੱਲੋਂ ਸਪੱਸ਼ਟ ਤੌਰ ਤੇ ਕੁਝ ਵੀ ਨਹੀਂ ਕਿਹਾ ਗਿਆ। ਪਰ ਹੰਗਾਮੀ ਬੈਠਕ ਜ਼ਰੂਰ ਬੁਲਾ ਲਈ ਗਈ ਹੈ। ਇਸ ਬੈਠਕ ਦੌਰਾਨ ਸਾਰਾ ਮਾਮਲਾ ਵਿਚਾਰਿਆ ਜਾਵੇਗਾ, ਖੁਲਾਸੇ ਦੀ ਪੜਤਾਲ ਕੀਤੀ ਜਾਵੇਗੀ,, ਅਤੇ ਸੰਗਤਾਂ ਸਾਹਮਣੇ ਸੱਚ ਰੱਖਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

SHOW MORE