HOME » Top Videos » Punjab
Share whatsapp

ਮਜੀਠੀਆ ਦਾ ਐਲਾਨ-ਤੁਸੀਂ ਸਾਡੇ ਸਮਾਗਮ ਵਿਚ ਆਓ, ਅਸੀਂ ਤੁਹਾਡੇ ਵਿਚ ਆਵਾਂਗੇ

Punjab | 09:03 PM IST Nov 06, 2019

ਵਿਧਾਨ ਸਭਾ ਸੈਸ਼ਨ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਸਾਂਝੇ ਸਮਾਗਮ ਬਾਰੇ ਖੁੱਲ੍ਹਦਿਲੀ ਨਾਲ ਬੋਲੇ। ਉਨ੍ਹਾਂ ਸਰਕਾਰ ਵੱਲ ਇਸ਼ਾਰਾ ਕਰਕੇ ਕਿਹਾ, ਕਿਸੇ ਚੱਕਰਾਂ ਵਿਚ ਨਾ ਪਓ, ਗੁਰੂ ਸਾਨੂੰ ਵੀ ਸਮੱਤ ਬਖਸ਼ੇ ਤੇ ਤੁਹਾਨੂੰ ਵੀ, ਤੁਸੀਂ ਵੀ ਸਾਡੇ ਸਮਾਗਮ ਵਿਚ ਆਇਓ ਤੇ ਅਸੀਂ ਵੀ ਸਾਰੇ ਵਿਧਾਇਕ ਤੁਹਾਡੇ ਸਮਾਗਮ ਵਿਚ 10 ਜਾਂ 11 ਨੂੰ ਜਰੂਰ ਆਵਾਂਗੇ। ਮਜੀਠੀਆ ਨੇ ਸਿੱਧੂ ਉਤੇ ਫਿਰ ਤੰਜ ਕੱਸਦੇ ਕਿਹਾ, ਉਹ 0001 ਵਾਲੇ ਭਾਊ ਨੂੰ ਵੀ ਲੈ ਕੇ ਆਇਓ, ਚਾਰ ਜ਼ੀਰੋ ਲਾ ਕੇ ਲੈ ਆਇਉ, ਸਾਨੂੰ ਬਹੁਤ ਖੁਸ਼ੀ ਹੋਏਗੀ।

ਉਨ੍ਹਾਂ ਕਿਹਾ ਕਿ ਅੱਜ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਆਪਸ ਵਿਚ ਅੱਖਾਂ ਮਿਲਾ ਕੇ ਗੱਲ ਨਹੀਂ ਕਰਦੇ, ਆਪਸ ਵਿਚ ਕੋਈ ਸਬੰਧ ਨਹੀਂ, ਕੋਈ ਲੈਣਾ ਦੇਣਾ ਨਹੀਂ, ਪਰ ਇਨ੍ਹਾਂ ਹਾਲਾਤਾਂ ਦੇ ਬਾਵਜੂਦ ਗੁਰੂ ਨਾਨਕ ਜੀ ਦੀ ਕਿਰਪਾ ਨਾਲ ਅੱਜ ਪਾਕਿਸਤਾਨ ਤੇ ਭਾਰਤ ਸਰਕਾਰ ਕਰਤਾਰਪੁਰ ਕੋਰੀਡੋਰ ਨੂੰ ਕਰਨ ਲਈ ਪੂਰਾ ਜੋਰ ਲਗਾ ਰਹੇ ਹਨ।

SHOW MORE