HOME » Top Videos » Punjab
Share whatsapp

ਕਾਂਗਰਸ ਤਾਂ ਸਿੱਧੂ ਨੂੰ ਮੂੰਹ ਲਾਉਂਦੀ ਨਹੀਂ, ਪਾਕਿ ਨੇ ਸੱਦਿਆ ਹੈ ਤਾਂ ਜਾਣ ਦਿਓ: ਮਜੀਠੀਆ

Punjab | 07:46 PM IST Nov 05, 2019

ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਵਾਉਣ ਲਈ ਸਭ ਤੋਂ ਅਹਿਮ ਭੁਮਿਕਾ ਨਿਭਾਉਣ ਵਾਲੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੱਡਾ ਬਿਆਨ ਦਿੱਤਾ ਹੈ।

ਮਜੀਠੀਆ ਨੇ ਆਖਿਆ ਹੈ ਕਿ ਹੁਣ ਕਾਂਗਰਸ ਤਾਂ ਸਿੱਧੂ ਨੂੰ ਮੂੰਹ ਲਾਉਂਦੀ ਨਹੀਂ, ਤੇ ਪਾਕਿਸਤਾਨ ਦੀ ਆਈਐਸਆਈ ਨੇ ਉਸ ਨੂੰ ਸੱਦਾ ਭੇਜਿਆ ਹੈ ਤਾਂ ਉਸ ਨੂੰ ਜਾਣ ਦਿਓ, ਹੋਰ ਵਿਚਾਰਾ ਕਰੇ ਵੀ ਕੀ, ਕਾਂਗਰਸ ਤਾਂ ਉਸ ਨੂੰ ਬੁਲਾਉਂਦੀ ਵੀ ਨਹੀਂ। ਇਸ ਲਈ ਉਸ (ਸਿੱਧੂ) ਨੂੰ ਪਾਕਿਸਤਾਨ ਹੀ ਜਾਣ ਦਿਓ।

ਦਰਅਸਲ ਮਜੀਠੀਆ ਨੂੰ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦੇ 9 ਨਵੰਬਰ ਨੂੰ ਉਦਘਾਟਨ ਸਮਾਗਮ ਵਿਚ ਸੱਦੇ ਬਾਰੇ ਸਵਾਲ ਕੀਤਾ ਗਿਆ ਸੀ। ਜਿਸ ਉਤੇ ਮਜੀਠੀਆ ਨੇ ਕਿਹਾ ਕਿ ਵਿਚਾਰੇ ਨੂੰ ਹੁਣ ਪਾਕਿਸਤਾਨ ਹੀ ਜਾਣਾ ਚਾਹੀਦਾ ਹੈ, ਕਿਉਂਕਿ ਕਾਂਗਰਸ ਨੂੰ ਬੁਲਾਉਂਦੀ ਨਹੀਂ।

SHOW MORE