HOME » Top Videos » Punjab
Share whatsapp

ਥਾਣੇਦਾਰ ਨੂੰ ਇੰਜ ਟੱਕਰਿਆ ਮਜੀਠੀਆ, ਥਾਣੇ ਵਿਚ ਜਾ ਕੇ ਲਾਈ ਕਲਾਸ...

Punjab | 03:14 PM IST Feb 12, 2020

ਸੀਨੀਅਰ ਅਕਾਲੀ ਆਗੂ ਬਿਰਕਮ ਸਿੰਘ ਮਜੀਠੀਆ ਦੀ ਇਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਮਜੀਠੀਆ, ਥਾਣਾ ਮਹਿਤਾ ਵਿਚ ਵੱਡੀ ਗਿਣਤੀ ਪਾਰਟੀ ਵਰਕਰਾਂ ਨਾਲ ਪੁੱਜਦੇ ਹਨ ਤੇ ਥਾਣਾ ਮੁੱਖੀ ਉਤੇ ਇਕ ਬਜੁਰਗ ਨਾਲ ਧੱਕਾ ਕਰਨ ਦੇ ਦੋਸ਼ ਲਾਉਂਦੇ ਹਨ। ਮਜੀਠੀਆ ਥਾਣਾ ਮੁਖੀ ਨੂੰ ਆਖ ਰਹੇ ਹਨ ਕਿ ਬਜੁਰਗ ਨੂੰ ਗਾਲਾਂ ਕੱਢ ਰਹੇ ਹੋ, ਉਮਰ ਦਾ ਤਾਂ ਲਿਹਾਜ਼ ਕਰੋ। ਮਜੀਠੀਆ ਆਖ ਰਹੇ ਹਨ ਕਿ ਕੁਰਸੀ ਉਤੇ ਬੈਠ ਕੇ ਤੁਸੀਂ ਆਪਣੇ ਆਪ ਨੂੰ ਰੱਬ ਸਮਝਦੇ ਹੋ।

ਮਜੀਠੀਆ ਨੇ ਫੇਸਬੁੱਕ ਉਤੇ ਪਾਈ ਪੋਸਟ ਵਿਚ ਲਿਖਿਆ ਹੈ- ‘’ਕਾਂਗਰਸ ਦੀ ਸ਼ਹਿ ਹੇਠ ਪੰਜਾਬ ਦਾ ਪੁਲਿਸ ਮਹਿਕਮਾ ਲੋਕਾਂ ਨਾਲ ਸ਼ਰੇਆਮ ਧੱਕੇਸ਼ਾਹੀ 'ਤੇ ਉੱਤਰਿਆ ਹੋਇਆ ਹੈ, ਇਹੀ ਨਹੀਂ ਬਜ਼ੁਰਗ ਲੋਕਾਂ ਦੀ ਉਮਰ ਦਾ ਲਿਹਾਜ਼ ਭੁੱਲ ਕੇ ਪੁਲਿਸ ਅਫ਼ਸਰਸ਼ਾਹੀ ਗਾਲੀ-ਗਲੋਚ ਤੱਕ ਪੁੱਜ ਜਾਂਦੀ ਹੈ। ਅਸੀਂ ਪੰਜਾਬ ਦੇ ਲੋਕਾਂ ਨਾਲ ਕਿਸੇ ਵੀ ਸੂਰਤ 'ਤੇ ਧੱਕਾ ਨਹੀਂ ਹੋਣ ਦੇਵਾਂਗੇ। ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਲੋਕਾਂ ਨਾਲ ਪਹਿਲਾਂ ਵੀ ਖੜ੍ਹਾ ਸੀ ਅਤੇ ਹਮੇਸ਼ਾ ਖੜ੍ਹਾ ਰਹੇਗਾ।’’

SHOW MORE
corona virus btn
corona virus btn
Loading