HOME » Top Videos » Punjab
Share whatsapp

'ਸਿਰਫ ਕੇਜਰੀਵਾਲ ਦੀ ਸਿਆਸਤ ਚਮਕਾਉਣ ਲਈ ਮਾਨ ਸਰਕਾਰ ਪੈਸੇ ਦੀ ਬਰਬਾਦੀ ਕਰ ਰਹੀ ਹੈ'

Punjab | 01:33 PM IST Oct 19, 2022

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੁਣ ਛੇਤੀ ਹੀ ਵੀਆਈਪੀ ਦੀ ਸੇਵਾ ਲਈ ਇੱਕ ਸਾਲ ਦੀ ਮਿਆਦ ਲਈ ਲੀਜ਼ 'ਤੇ ਇੱਕ ਫਿਕਸਡ ਵਿੰਗ ਏਅਰਕ੍ਰਾਫਟ ਡੈਸਾਲਟ ਫਾਲਕਨ 2000 ਕਿਰਾਏ 'ਤੇ ਲੈਣ ਬਾਰੇ ਵਿਚਾਰ ਕਰ ਰਹੀ ਹੈ। ਇਸ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਪੰਜਾਬ ਸਰਕਾਰ  ਉਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਸਿਰਫ ਕੇਜਰੀਵਾਲ ਦੀ ਸਿਆਸਤ ਚਮਕਾਉਣ ਲਈ ਲੋਕਾਂ ਦਾ ਪੈਸਾ ਬਰਬਾਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਕੋਲ ਇੱਕ ਹੈਲੀਕਾਪਟਰ ਹੈ ਅਤੇ ਇਕ ਛੋਟਾ ਜਹਾਜ਼ ਵੀ ਹੈ। ਪੰਜਾਬ ਸਰਕਾਰ ਦਾ ਖਜਾਨਾ ਪਹਿਲਾਂ ਹੀ ਖਾਲੀ ਹੈ, ਇਸ ਲਈ ਵਾਧੂ ਖਰਚੇ ਦੀ ਕੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਵੱਖ-ਵੱਖ ਸੂਬਿਆਂ ਵਿੱਚ ਚੋਣ ਪ੍ਰਚਾਰ ਕਰਨਾ ਹੈ, ਇਸ ਲਈ ਪੰਜਾਬ ਸਰਕਾਰ ਇਹ ਏਅਰ ਕਰਾਫਟ ਲੈ ਕੇ ਇਸ ਨੂੰ ਵਰਤਣਾ ਚਾਹੁੰਦੀ ਹੈ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਇਸ ਸਮੇਂ ਆਪਣੇ ਬੇਲ 429 ਹੈਲੀਕਾਪਟਰ ਦੀ ਵਰਤੋਂ ਕਰ ਰਹੀ ਹੈ, ਜੋ ਕਿ ਇੱਕ 5 ਸੀਟਾ ਵਾਲਾ ਹੈਲੀਕਾਟਰ ਹੈ। ਇਸ ਨੂੰ ਸਰਕਾਰ ਵੱਲੋਂ 38 ਕਰੋੜ ਰੁਪਏ ਦੀ ਕੀਮਤ ਨਾਲ 2012 ਵਿੱਚ ਖਰੀਦਿਆ ਗਿਆ ਸੀ।

SHOW MORE