HOME » Top Videos » Punjab
Share whatsapp

ਸ਼ਵੇਤ ਦੀ ਫਿਸਲੀ ਜ਼ੁਬਾਨ, ਕਿਹਾ-ਸਾਨੂੰ ਹੁਕਮ ਹੋਇਐ ਲੋਕਾਂ ਦੇ ਜ਼ਖ਼ਮਾਂ 'ਤੇ ਨਮਕ ਛਿੜਕੋ

Punjab | 08:02 PM IST Sep 08, 2019

ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦੀ ਅੱਜ ਸੂਬੇ ਵਿਚ ਮੈਂਬਰਸ਼ਿਪ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਜ਼ੁਬਾਨ ਫਿਸਲ ਗਈ ਤੇ ਉਹ ਅਜਿਹੀ ਗੱਲ ਆਖ ਗਏ ਜਿਸ ਨੂੰ ਸੁਣ ਸਾਰੇ ਸੁੰਨ੍ਹ ਰਹਿ ਗਏ।

ਦਰਅਸਲ, ਭਾਜਪਾ ਪ੍ਰਧਾਨ ਸੂਬੇ ਵਿਚ ਮੈਂਬਰਸ਼ਿਪ ਮੁਹਿੰਮ ਦੀ ਗੱਲ਼ ਕਰ ਰਹੇ ਸਨ, ਇਸ ਦੌਰਾਨ ਉਹ ਆਖ ਗਏ ਕਿ ਉਨ੍ਹਾਂ ਨੂੰ ਉਪਰੋਂ ਹੁਕਮ ਹੋਇਆ ਹੈ ਕਿ ਪੰਜਾਬ ਵਿਚ ਵੱਡੀ ਫੌਜ ਖੜ੍ਹੀ ਕਰਨੀ ਹੈ ਜਿਹੜੀ ਸੂਬੇ ਘਰ ਘਰ ਜਾ ਕੇ ਲੋਕਾਂ ਦੇ ਜ਼ਖਮਾਂ ਉਤੇ ਨਮਕ ਛਿੜਕੇ। ਪ੍ਰਧਾਨ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਇਥੇ ਬੈਠੇ ਸਾਰੇ ਆਗੂ ਸੁੰਨ੍ਹ ਰਹਿ ਗਏ।

SHOW MORE