HOME » Videos » Punjab
Share whatsapp

ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਕੇ ਅਧਿਆਪਕਾਂ ਨੇ ਮਨਾਈ 'ਕਾਲੀ ਦੀਵਾਲੀ'

Punjab | 01:47 PM IST Nov 07, 2018

ਪੂਰੇ ਦੇਸ਼ ਵਿੱਚ ਦੀਵਾਲੀ ਦੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਤੇ ਲੋਕ ਦੀਵਾਲੀ ਨੂੰ ਲੈ ਕੇ ਕਾਫੀ ਖਰੀਦਦਾਰੀ ਵੀ ਕਰ ਰਹੇ ਹਨ ਤੇ ਮਿਠਾਈਆਂ ਵੰਡ ਰਹੇ ਹਨ ਪਰ ਬਠਿੰਡਾ ਵਿੱਚ ਅਧਿਆਪਕ ਮੋਰਚਾ ਵੱਲੋਂ ਇਸ ਵਾਰ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਬਠਿੰਡਾ ਦੇ ਅਧਿਆਪਕਾਂ ਨੇ ਇਕੱਠੇ ਹੋ ਕੇ ਇਨ੍ਹਾਂ ਅਧਿਆਪਕਾਂ ਨੇ ਕਾਲੇ ਕੱਪੜੇ ਪਾ ਕੇ ਹੱਥਾਂ ਵਿੱਚ ਕਾਲੇ ਝੰਡੇ ਚੁੱਕ ਕੇ ਸ਼ਹਿਰ ਵਿੱਚ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਦੀਵਾਲੀ ਕਾਲੀ ਹੈ ਜਿਸਦੇ ਚੱਲਦੇ ਉਹ ਕਾਲੇ ਕੱਪੜੇ ਤੇ ਕਾਲੇ ਝੰਡੇ ਪਾ ਕੇ ਸਰਕਾਰ ਦੇ ਇਸ ਕਾਲੇ ਫਰਮਾਨ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਅਧਿਆਪਕ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਤਨਖ਼ਾਹ ਵਿੱਚ ਸਰਕਾਰ ਵੱਲੋਂ ਕਟੌਤੀ ਕਰ ਦਿੱਤੀ ਗਈ ਹੈ।

SHOW MORE