HOME » Top Videos » Punjab
Share whatsapp

ਅਕਾਲੀ ਉਮੀਦਵਾਰ ਨਾਲ ਕੁੱਟਮਾਰ ਤੇ ਕਾਂਗਰਸੀਆਂ 'ਤੇ ਬੂਥ ਕਬਜ਼ਾ ਕਰਨ ਦੇ ਇਲਜ਼ਾਮ

Punjab | 11:20 AM IST Dec 30, 2018

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਸ਼ੱਕਰੀ ਵਿੱਚ ਕਾਂਗਰਸ ਸਮਰਥਕਾਂ ਉੱਤੇ ਬੂਥ 'ਤੇ ਕਬਜ਼ਾ ਕਰਨ ਦੇ ਇਲਜ਼ਾਮ ਲੱਗੇ ਹਨ। ਇਸਦੇ ਨਾਲ ਅਕਾਲੀ ਉਮੀਦਵਾਰ ਨਾਲ ਕੁੱਟਮਾਰ ਦੇ ਇਲਜ਼ਾਮ ਵੀ ਲੱਗੇ ਹਨ। ਇਸ ਦੌਰਾਨ ਪੱਥਰਬਾਜ਼ੀ ਹੋਈ ਹੈ ਤੇ ਕਈ ਲੋਕ ਜ਼ਖ਼ਮੀ ਹੋਏ ਹਨ।

ਪੰਜਾਬ ਦੀਆਂ 13,276 ਪੰਚਾਇਤਾਂ ਵਿੱਚੋਂ 4363 ਪੰਚਾਇਤਾਂ ਦੇ ਸਰਪੰਚ ਤੇ 46,754 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਪੰਜਾਬ ਵਿੱਟ ਪੰਚਾਇਤ ਚੋਣਾਂ ਲਈ 1,27,87,395 ਵੋਟਰ ਹਨ ਜਿਨ੍ਹਾਂ ਵਿੱਚੋਂ 6688245 ਪੁਰਸ਼, 60,66,245 ਔਰਤਾਂ ਤੇ 97 ਕਿੰਨਰ ਹਨ। 12,276 ਪੰਚਾਇਤਾਂ ਵਿੱਚੋਂ 4,363 ਸਰਪੰਚ ਬਿਨਾ ਮੁਕਾਬਲਾ ਚੁਣੇ ਜਾ ਚੁੱਕੇ ਹਨ। ਸਰਪੰਚੀ ਦੀਆਂ 8,913 ਸੀਟਾਂ ਲਈ 22,801 ਤੇ ਪੰਚੀ ਲਈ 76,960 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸੂਬੇ ਵਿਚ ਪੰਚਾਇਤ ਚੋਣਾਂ ਲਈ 17,268 ਪੋਲਿੰਗ ਬੂਥ ਬਣਾਏ ਗਏ ਹਨ।

SHOW MORE