HOME » Videos » Punjab
Share whatsapp

ਬਰਨਾਲਾ ਫੈਕਟਰੀ 'ਚ ਸਿਲੰਡਰਾਂ ਦੇ ਫਟਣ ਨਾਲ ਹੋਇਆ ਭਿਆਨਕ ਧਮਾਕਾ

Punjab | 01:55 PM IST Dec 04, 2018

ਬਰਨਾਲਾ ਦੇ ਉੱਗੋਕੇ ਪਿੰਡ ਦੇ ਕੋਲ ਫੋਮ ਫੈਕਟਰੀ ਵਿੱਚ ਸਿਲੰਡਰਾਂ ਦੇ ਫਟਣ ਨਾਲ ਭਿਆਨਕ ਧਮਾਕਾ ਹੋਇਆ। ਜਿਸ ਤੋਂ ਬਾਅਦ ਕਈ ਜ਼ਿਲ੍ਹਿਆਂ ਦੇ ਦਮਕਲ ਵਿਭਾਗਾਂ ਨੇ ਮਿਲ ਕੇ ਅੱਗ 'ਤੇ ਕਾਬੂ ਪਾਇਆ। ਫਿਲਹਾਲ ਹਾਲੇ ਤੱਕ ਅੱਗ ਲੱਗਣ ਦੇ ਕਾਰਣਾਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ ਤੇ ਪ੍ਰਸ਼ਾਸਨ ਜਾਂਚ ਵਿੱਚ ਲੱਗਿਆ ਹੋਇਆ ਹੈ। ਪਿੰਡ ਵਾਸੀਆਂ ਨੇ ਵੀ ਅੱਗ ਨੂੰ ਬੁਝਾਉਣ ਲਈ ਆਪਣੀ ਪੂਰੀ ਵਾਹ ਲਾ ਦਿੱਤੀ ਹੈ। ਇਸ ਵਿੱਚ ਕਿਸੇ ਵੀ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਆਈ ਹੈ ਪਰ ਦੋ ਕਰਮਚਾਰੀਆਂ ਦੇ ਲਾਪਤਾ ਹੋਣ ਦੀ ਗੱਲ ਸਾਹਮਣੇ ਆਈ ਹੈ।

ਪਿੰਡਵਾਸੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਧਮਾਕੇ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਗੁਰਦੁਆਰੇ ਵਿੱਚ ਅਨਾਊਂਸਮੈਂਟ ਕਰਵਾਈ ਤੇ ਸਾਰਿਆਂ ਨੇ ਦਮਕਲ ਵਿਭਾਗ ਨਾਲ ਰੱਲ ਕੇ ਅੱਗ ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਅੱਗ ਵਾਲੀ ਜਗ੍ਹਾ ਕੋਲ ਪਏ ਸਿਲੰਡਰਾਂ ਨੂੰ ਚੁੱਕਿਆ ਗਿਆ ਤੇ ਇਸ ਤੋਂ ਵੀ ਹੋਰ ਵੱਡਾ ਹਾਦਸਾ ਹੋਣੋ ਟਾਲਿਆ ਗਿਆ।

 

SHOW MORE