HOME » Videos » Punjab
Share whatsapp

ਪਠਾਨਕੋਟ ਉੱਚੀ ਬੱਸੀ ਫੌਜ ਕੈਂਪ 'ਚ ਹੋਇਆ ਧਮਾਕਾ, 1 ਜਵਾਨ ਦੀ ਮੌਤ, 7 ਜ਼ਖਮੀ

Punjab | 09:00 PM IST May 15, 2018

ਪੰਜਾਬ ਦੇ ਹੁਸ਼ਿਆਰਪੁਰ ਦੇ ਦਸੂਹਾ ਅਧੀਨ ਆਉਂਦੇ ਉੱਚੀ ਬੱਸੀ ਫੌਜ ਕੈਂਪ ਵਿੱਚ ਕਿਰਕੀ ਪੁਣੇ ਤੋਂ ਆਈ ਇੱਕ ਏਨੀਮੇਸ਼ਨ ਚੈੱਕ ਵੱਲੋਂ ਏਨੀਮੇਸ਼ਨ ਚੈੱਕ ਕਰਦੇ ਸਮੇਂ ਬੰਬ ਧਮਾਕਾ ਹੋ ਗਿਆ। ਜਿਸ ਦੌਰਾਨ ਇੱਕ ਟੀਮ ਕਰਮੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 7 ਹੋਰ ਟੀਮ ਮੈਂਬਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਸੂਹਾ ਵਿੱਚ ਲਿਜਾਇਆ ਗਿਆ ਤੇ ਕਈਆਂ ਦੀ ਹਾਲਤ ਗੰਭੀਰ ਦੇਖਦੇ ਹੋਏ ਜਲੰਧਰ ਤੇ ਪਠਾਨਕੋਟ ਰੇਫਰ ਕਰ ਦਿੱਤਾ ਗਿਆ। ਉੱਧਰ ਫੌਜ ਵੱਲੋਂ ਘਟਨਾ ਵਾਲੀ ਥਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਜ਼ਖਮੀਆਂ ਵਿੱਚੋਂ ਇੱਕ ਨੌਜਵਾਨ ਹੁਸ਼ਿਆਰਪੁਰ ਦੇ ਕਸਬਾ ਹਾਜੀਪੁਰ ਤੇ ਇੱਕ ਪਿੰਡ ਸਿੰਘਪੁਰ ਤੋਂ ਹੈ। ਮੌਕੇ ਤੇ ਪਹੁੰਚੀ ਪੁਲਿਸ ਮੁਤਾਬਕ ਫੌਜ ਕੈਂਪ ਵਿੱਚ ਟੈਕਨੀਸ਼ੀਅਨ ਨੂੰ ਏਨੀਮੇਸ਼ਨ ਚੈੱਕ ਕੀਤਾ ਜਾ ਰਿਹਾ ਸੀ ਤੇ ਅਚਾਨਕ ਧਮਾਕਾ ਹੋ ਗਿਆ।

SHOW MORE