HOME » Top Videos » Punjab
Share whatsapp

ਸੜਕ ਹਾਦਸੇ ਵਿਚ ਨਾਬਾਲਗ ਦੀ ਮੌਤ, ਘਟਨਾ ਸੀਸੀਟੀਵੀ ‘ਚ ਕੈਦ

Punjab | 10:05 PM IST Oct 07, 2019

ਮੋਗਾ ਵਿਚ ਸੜਕ ਹਾਦਸੇ ‘ਚ ਨਾਬਾਲਗ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜ਼ਿਲਾ ਮੋਗਾ ਦੇ ਪਿੰਡ ਸਿੰਘਾ ਵਾਲਾ ਵਿਚ ਸਾਇਕਲ ਅਤੇ ਮੋਟਰ ਸਾਇਕਲ ਦੀ ਟੱਕਰ ਦੌਰਾਨ 12 ਸਾਲ ਦੇ ਲੜਕੇ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 8ਵੀਂ ਜਮਾਤ ਦਾ ਵਿਦਿਆਰਥੀ ਸੁਖਰਾਜ ਅਪਣੇ ਇਕ ਦੋਸਤ ਨਾਲ ਪੈਂਸਿਲ ਲੈਣ ਬਾਜ਼ਾਰ ਸਾਇਕਲ ਉਤੇ ਗਿਆ ਸੀ। ਜਦੋਂ ਉਹ ਰਸਤੇ ਵਿਚ ਮੁੜਨ ਲੱਗਾ ਤਾਂ ਪਿਛੋਂ ਆ ਰਹੇ ਮੋਟਰ ਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਤਿੰਨੇ ਦੂਰ ਜਾ ਕੇ ਡਿੱਗੇ ਤੇ ਸੁਖਰਾਜ ਉਥੇ ਹੀ ਪਿਆ ਰਿਹਾ। ਸੁਖਰਾਜ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਮੌਤ ਹੋ ਗਈ। ਇਹ ਸਾਰਾ ਹਾਦਸਾ ਇਕ ਦੁਕਾਨ ਵਿਚ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਿਆ।

SHOW MORE