HOME » Top Videos » Punjab
Share whatsapp

ਪੈਨਸਿਲ ਲੈਣ ਬਾਜ਼ਾਰ ਗਿਆ ਮਾਸੂਮ ਵੇਖੋ ਕਿਵੇਂ ਹੋਇਆ ਹਾਦਸੇ ਦਾ ਸ਼ਿਕਾਰ

Punjab | 02:36 PM IST Oct 08, 2019

ਮੋਗਾ ਵਿਚ ਸੜਕ ਹਾਦਸੇ ‘ਚ ਨਾਬਾਲਗ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮੋਗਾ ਦੇ ਪਿੰਡ ਸਿੰਘਾ ਵਾਲਾ ਵਿਚ ਸਾਇਕਲ ਅਤੇ ਮੋਟਰ ਸਾਇਕਲ ਦੀ ਟੱਕਰ ਦੌਰਾਨ 12 ਸਾਲ ਦੇ ਲੜਕੇ ਦੀ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 8ਵੀਂ ਜਮਾਤ ਦਾ ਵਿਦਿਆਰਥੀ ਸੁਖਰਾਜ ਆਪਣੇ ਇਕ ਦੋਸਤ ਨਾਲ ਪੈਨਸਿਲ ਲੈਣ ਬਾਜ਼ਾਰ ਸਾਇਕਲ ਉਤੇ ਗਿਆ ਸੀ। ਜਦੋਂ ਉਹ ਰਸਤੇ ਵਿਚ ਮੁੜਨ ਲੱਗਾ ਤਾਂ ਪਿੱਛੋਂ ਆ ਰਹੇ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਤਿੰਨੇ ਦੂਰ ਜਾ ਕੇ ਡਿੱਗੇ ਤੇ ਸੁਖਰਾਜ ਉਥੇ ਹੀ ਪਿਆ ਰਿਹਾ। ਸੁਖਰਾਜ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਇਹ ਸਾਰਾ ਹਾਦਸਾ ਇਕ ਦੁਕਾਨ ਵਿਚ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਿਆ।

SHOW MORE