HOME » Videos » Punjab
Share whatsapp

ਟਕਸਾਲੀ ਆਗੂਆਂ ਵੱਲੋਂ ਨਵੇਂ ਅਕਾਲੀ ਦਲ ਦਾ ਐਲਾਨ, ਬੈਂਸ ਤੇ ਖਹਿਰਾ ਸਮੇਤ ਹਮਖਿਆਲੀਆਂ ਨੂੰ ਵੀ ਸੱਦਾ

Punjab | 02:25 PM IST Dec 02, 2018

ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚੋਂ ਕੱਢੇ ਟਕਸਾਲੀ ਆਗੂਆਂ ਨੇ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਆਗੂਆਂ ਨੇ ਅੱਜ ਬਕਾਇਦਾ ਪ੍ਰੈੱਸ ਕਾਨਫ਼ਰੰਸ ਕਰ ਕੇ ਨਵੇਂ ਅਕਾਲੀ ਦਲ ਦਾ ਐਲਾਨ ਕਰਦਿਆਂ ਆਉਂਦੇ ਦਿਨਾਂ ਵਿਚ ਇਸ ਦੇ ਢਾਂਚੇ ਸਬੰਧੀ ਰਣਨੀਤੀ ਤਿਆਰ ਕਰਨ ਦੀ ਗੱਲ ਆਖੀ। ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ। ਬਾਦਲ 'ਤੇ ਹਮਲੇ ਬੋਲਦਿਆਂ ਆਪਣੇ ਹਮਖਿਆਲੀਆਂ ਨੂੰ ਨਵੇਂ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ  1920 ਵਾਲਾ ਅਕਾਲੀ ਦਲ ਬਣਾਉਣ ਲਈ ਲੜਾਂਗੇ। ਇਸ ਲਈ ਬਾਦਲਾਂ ਨੂੰ ਲਾਂਭੇ ਕਰਨਾ ਜ਼ਰੂਰੀ ਸੀ। ਬਾਦਲਾਂ ਨੇ ਅਕਾਲੀ ਦਲ ਨੂੰ ਸਰਮਾਏਦਾਰਾਂ ਦੀ ਪਾਰਟੀ ਬਣਾ ਦਿੱਤਾ ਸੀ, ਜਿਸ ਦੀ ਮੁੜ ਬਹਾਲੀ ਲਈ ਕੋਸ਼ਿਸ਼ਾਂ ਹੋਣਗੀਆਂ। 14 ਦਸੰਬਰ ਨੂੰ ਪਾਰਟੀ ਦੇ ਨਾਂ ਸਮੇਤ ਕਈ ਵੱਡੇ ਐਲਾਨ ਹੋਣਗੇ।

ਸੁਖਪਾਲ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਸਮੇਤ ਹੋਰ ਅਕਾਲੀ ਲੀਡਰਾਂ ਨੂੰ ਵੀ ਨਵੀਂ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਆਖਿਆ ਕੀਤਾ ਉਨ੍ਹਾਂ ਨੂੰ 2-4 ਦਿਨ ਦਾ ਸਮਾਂ ਦਿਉ, ਇਸ ਬਾਰੇ ਸਾਰੀ ਜਾਣਕਾਰੀ ਸਾਹਮਣੇ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਹੋਇਆ, ਡੇਰਾ ਸਿਰਸਾ ਮੁਖੀ ਨੂੰ ਬਿਨਾ ਮੰਗੇ ਮੁਆਫੀ ਦਿੱਤੀ ਗਈ, ਉਸ ਕਾਰਨ ਸਿੱਖਾਂ ਵਿਚ ਭਾਰੀ ਗੁੱਸਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਬਰਗਾੜੀ ਵਿਚ ਸਿੱਖਾਂ ਉਤੇ ਗੋਲੀ ਚਲਾਈ ਗਈ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਗਈਆਂ।

ਉਨ੍ਹਾਂ ਕਿਹਾ ਕਿ ਬੈਂਸ ਬਰਾਵਾਂ, ਸੁਖਪਾਲ ਖਹਿਰਾ ਸਮੇਤ ਹੋਰ ਵੀ ਜਥੇਬੰਦੀਆਂ ਦੇ ਘਰ ਘਰ ਜਾਵਾਂਗੇ ਤੇ ਸੱਦਾ ਦੇਵਾਂਗੇ ਕਿ ਇਕ ਝੰਡੇ ਥੱਲੇ ਇਕੱਠੇ ਹੋ ਕੇ ਨਵਾਂ ਅਕਾਲੀ ਦਲ ਬਣਾਈਏ। ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗਾ, ਜੋ ਸਾਡੀ ਪਾਰਟੀ ਦੇ ਸੰਵਿਧਾਨ ਮੁਕਾਬਕ ਚੱਲਣ ਵਾਲੇ ਹੋਣਗੇ, ਹਰ ਪਾਰਟੀ, ਸ਼ਖ਼ਸ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਬਰਗਾੜੀ ਮੋਰਚੇ ਵਿਚ ਨਹੀਂ ਜਾਵਾਂਗੇ ਪਰ ਉਨ੍ਹਾਂ ਦੇ ਕਾਰਜ ਦਾ ਸਮਰਥਨ ਕਰਦੇ ਹਨ।

SHOW MORE