HOME » Top Videos » Punjab
Share whatsapp

ਜੱਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਲਈ ਅੰਗਰੇਜ਼ ਪਾਦਰੀ ਨੇ ਮੰਗੀ

Punjab | 09:09 AM IST Sep 11, 2019

ਅੰਮ੍ਰਿਤਸਰ ਦੇ ਜੱਲਿਆਂਵਾਲਾ ਬਾਗ਼ ਪਹੁੰਚੇ ਇੱਕ ਅੰਗਰੇਜ਼ ਪਾਦਰੀ ਨੇ ਜ਼ਮੀਨ 'ਤੇ ਲੇਟ 1919 ਵਿੱਚ ਹੋਏ ਖ਼ੂਨੀ ਸਾਕੇ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਸ਼ਹੀਦੀ ਸਮਾਰਕ 'ਤੇ ਕੜਕਦੀ ਧੁੱਪ ਵਿਚ ਤਪਦੇ ਪੱਥਰ 'ਤੇ ਡੰਡੌਤ ਕੱਢਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਉਨ੍ਹਾਂ ਕਿਹਾ ਕਿ ਇੱਥੇ ਹੋਏ ਅਪਰਾਧ ਲਈ ਮੈਨੂੰ ਅਫ਼ਸੋਸ ਹੈ। ਇੱਕ ਧਾਰਮਿਕ ਆਗੂ ਦੇ ਰੂਪ ਵਿੱਚ ਇਸ ਦੁਖਦਾਈ ਘਟਨਾ "ਤੇ ਅਫ਼ਸੋਸ ਜਤਾਉਂਦਾ ਹਾਂ। ਉਨ੍ਹਾਂ ਕਿਹਾ ਕਿ ਇੱਥੇ 100 ਸਾਲ ਪਹਿਲਾਂ ਹੋਏ ਕਤਲੇਆਮ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਉਨ੍ਹਾਂ ਦੀਆਂ ਦੁਆਵਾਂ ਹਮੇਸ਼ਾ ਰਹਿਣਗੀਆਂ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਜੱਲਿਆਂਵਾਲਾ ਬਾਗ਼ ਕਾਂਡ ਵਾਂਗ ਮਨੁੱਖੀ ਕਰੂਰਤਾ ਨੂੰ ਦੁਹਰਾਇਆ ਨਾ ਜਾਵੇ ਦਰਅਸਲ, ਇੰਗਲੈਂਡ ਦੇ ਕੈਂਟਰਬਰੀ ਦੇ ਆਰਚਬਿਸ਼ਪ ਵੈਲਬੀ 10 ਦਿਨਾਂ ਦੇ ਭਾਰਤ ਦੌਰੇ 'ਤੇ ਹਨ।

SHOW MORE