HOME » Top Videos » Punjab
Share whatsapp

ਜ਼ਮੀਨੀ ਵਿਵਾਦ: ਖੇਤਾਂ ਨੂੰ ਪਾਣੀ ਲਾਉਣ ਆਏ ਭਰਾ ਨੂੰ ਟਰੈਕਟਰ ਹੇਠ ਦਰੜਿਆ

Punjab | 07:51 PM IST Jun 29, 2019

ਜ਼ਮੀਨੀ ਵਿਵਾਦ ਕਾਰਨ ਇਸ ਸ਼ਖ਼ਸ ਨੇ ਆਪਣੇ ਭਰਾ ਨੂੰ ਟਰੈਕਟਰ ਥੱਲੇ ਦੇ ਕੇ ਮਾਰ ਦਿੱਤਾ। ਇਹ ਘਟਨਾ ਗੁਰਦਾਸਪੁਰ ਦੇ ਪਿੰਡ ਬਾਂਸ ਬਰੇਲੀ ਦੀ ਹੈ। ਇੱਥੇ ਜ਼ਮੀਨੀ ਵਿਵਾਦ ਕਾਰਨ ਮੁਖ਼ਤਿਆਰ ਸਿੰਘ ਨੇ ਆਪਣੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਆਪਣੇ ਭਰਾ ਸਤਨਾਮ ਨੂੰ ਟਰੈਕਟਰ ਥੱਲੇ ਦਰੜ ਦਿੱਤਾ।

ਸਤਨਾਮ ਸਿੰਘ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੀੜਤ ਪਰਿਵਾਰ ਨੇ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਚਾਚਾ ਪਹਿਲਾਂ ਵੀ ਤੰਗ ਪਰੇਸ਼ਾਨ ਕਰਦੇ ਸਨ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਕੁਝ ਜ਼ਮੀਨ ਨੂੰ ਲੈ ਕੇ ਮੁਖ਼ਤਿਆਰ ਸਿੰਘ ਨਾਲ ਵਿਵਾਦ ਚੱਲ ਰਿਹਾ ਸੀ। ਸਤਨਾਮ ਸਿੰਘ ਖੇਤਾਂ ਨੂੰ ਪਾਣੀ ਲਾਉਣ ਗਿਆ ਸੀ। ਮੁਖ਼ਤਿਆਰ ਸਿੰਘ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਆਇਆ ਤੇ ਸਤਨਾਮ ਸਿੰਘ ਉੱਤੇ ਟਰੈਕਟ ਚੜ੍ਹਾ ਦਿੱਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ।

SHOW MORE