ਬੀਐਸਐਫ ਨੇ ਫੜੀ 17 ਕਿਲੋ ਹੈਰੋਇਨ, ਅੰਤਰਰਾਸ਼ਟਰੀ ਬਾਜ਼ਾਰ 'ਚ 85 ਕਰੋੜ ਰੁ. ਕੀਮਤ
Punjab | 04:55 PM IST Dec 23, 2018
ਤਰਨਤਾਰਨ ਦੇ ਅਮਰਕੋਟ ਦੀ ਕਰਮਾ ਪੋਸਟ ਤੋਂ ਉਸ ਸਮੇਂ ਬੀਐਸਐਫ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਕੁੱਝ ਨਸ਼ਾ ਤਸਕਰ ਤੜ੍ਹਕਸਾਰ ਭਾਰਤ ਵਿੱਚ ਹੈਰੋਇਨ ਭੇਜਣ ਦੀ ਫਿਰਾਕ ਵਿੱਚ ਸਨ ਪਰ ਜਵਾਨਾਂ ਦੀ ਚੌਕਸੀ ਕਾਰਣ ਉਹ ਸਫ਼ਲ ਨਹੀਂ ਹੋ ਸਕੇ ਤੇ ਬੀਐਸਐਫ ਵੱਲੋਂ ਉਨ੍ਹਾਂ ਨੂੰ 17 ਕਿੱਲੋ ਅਫੀਮ ਸਮੇਤ ਫੜ ਲਿਆ ਗਿਆ। ਨਸ਼ਾ ਤਸਕਰ ਤਾਂ ਫਰਾਰ ਹੋ ਗਏ ਪਰ ਬੀਐਸਐਫ ਦੇ ਹੱਥ ਅਫੀਮ ਦੇ ਤਿੰਨ ਛੋਟੇ ਪੈਕੇਟ, ਇੱਕ ਪਿਸਤੌਲ, ਇੱਕ 12 ਬੋਰ ਦੀ ਬੰਦੂਕ, 3 ਮੈਗਜ਼ੀਨ ਤੇ 26 ਜਿੰਦਾ ਕਾਰਤੂਸ ਤੇ ਪਾਕਿਸਤਾਨੀ ਸਿਮ ਵੀ ਲੱਗੀ। ਫੜੀ ਗਈ ਅਫੀਮ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 85 ਕਰੋੜ ਰੁਪਏ ਹੈ।
ਬੀਐਸਐਫ ਦੇ ਡੀਆਈਜੀ ਆਰ.ਕੇ.ਥਾਪਾ ਮੁਤਾਬਕ ਪੁਲਿਸ ਤੇ ਬੀਐਸਐਫ ਦਾ ਇਹ ਸਾਂਝਾ ਆੱਪਰੇਸ਼ਨ ਸੀ ਤੇ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਇਨਪੁੱਟ ਮਿਲ ਰਹੀ ਸੀ ਕਿ ਪਾਕਿਸਤਾਨੀ ਤਸਕਰ ਭਾਰਤ ਵਿੱਚ ਹੈਰੋਇਨ ਭੇਜ ਸਕਦੇ ਹਨ ਜਿਸਨੂੰ ਲੈ ਕੇ ਉਨ੍ਹਾਂ ਦੇ ਜਵਾਨ ਪਹਿਲਾਂ ਤੋਂ ਚੌਕਸ ਸਨ ਤੇ ਰਾਤ ਦੇ ਸਮੇਂ ਉਨ੍ਹਾਂ ਦੇ ਜਵਾਨਾਂ ਦੀ ਚੌਕਸੀ ਕਾਰਣ ਇਹ ਸਫ਼ਲਤਾ ਉਨ੍ਹਾਂ ਦੇ ਹੱਥ ਲੱਗ ਪਾਈ ਹੈ।
-
-
-
50 ਵਾਰਡਾਂ ਚੋਂ 37 ਵਾਰਡ ਜਿੱਤ ਕੇ Congress ਦਾ ਦਬਦਬਾ, ਹਰ ਪਾਸੇ ਕਾਂਗਰਸ ਦੀ ਡੰਕਾ
-
ਸਥਾਨਕ ਚੋਣਾਂ ਦੇ ਨਤੀਜੇ ਲਈ ਅੱਜ ਸਵੇਰੇ 9 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ
-
-
Patti ਚ ਵੋਟਿੰਗ ਦੌਰਾਨ ਚੱਲੀਆਂ ਗੋਲੀਆਂ, 'AAP' ਦਾ ਇੱਕ ਵਰਕਰ ਹੋਇਆ ਜ਼ਖਮੀ