HOME » Top Videos » Punjab
Share whatsapp

ਜ਼ੀਰਕਪੁਰ 'ਚ ਆਵਾਰਾ ਸਾਨ੍ਹ ਨੇ ਸਕੂਟਰ 'ਤੇ ਜਾ ਰਹੇ ਪਰਿਵਾਰ ਨੂੰ ਮਾਰੀ ਟੱਕਰ, 6 ਮਹੀਨੇ ਦੀ ਬੱਚੀ ਦੀ ਮੌਤ

Punjab | 06:46 PM IST Jul 15, 2019

ਜ਼ੀਰਕਪੁਰ ਵਿਚ ਲੜਦੇ ਹੋਏ ਦੋ ਆਵਾਰਾ ਸਾਨ੍ਹਾਂ ਨੇ ਸਕੂਟਰ ਉੱਤੇ ਜਾ ਰਹੇ ਪਰਿਵਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਪਤਨੀ-ਪਤਨੀ ਤੇ ਉਨ੍ਹਾਂ ਦੇ ਦੋ ਬੱਚੇ ਥੱਲੇ ਡਿੱਗ ਗਏ। ਭੱਜਦੇ ਹੋਏ ਸਾਨ੍ਹ ਨੇ 6 ਮਹੀਨੇ ਦੀ ਬੱਚੀ ਉਤੇ ਪੈਰ ਰੱਖ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਦੋਂ ਕਿ ਪਤੀ-ਪਤਨੀ ਤੇ ਉਨ੍ਹਾਂ ਦੀ 6 ਸਾਲ ਦੀ ਬੇਟੀ ਜ਼ਖਮੀ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਬਲਟਾਣਾ ਸਥਿਤ ਮਾਡਰਨ ਐਨਕਲੇਵ ਦਾ ਰਹਿਣ ਵਾਲਾ ਕੇਦਾਰ ਨਾਥ ਆਪਣੇ ਪਰਿਵਾਰ- ਪਤਨੀ ਊਸ਼ਾ ਰਾਣੀ, 6 ਸਾਲ ਦੀ ਬੇਟੀ ਰੁਚਿਕਾ ਤੇ 6 ਮਹੀਨੇ ਦੀ ਬੱਚੀ ਅਨਾਇਆ ਨਾਲ ਸਕੂਟਰ ਉਤੇ ਜਾ ਰਹੇ ਸਨ। ਅਨਾਇਆ ਮਾਂ ਦੀ ਗੋਦ ਵਿਚ ਸੀ। ਅਚਾਨਕ ਸਾਨ੍ਹ ਸਕੂਟਰ ਵਿਚ ਵੱਜੇ ਤੇ ਸਾਰੇ ਪਰਿਵਾਰ ਥੱਲੇ ਡਿੱਗ ਗਿਆ। ਭੱਜਦੇ ਹੋਏ ਸਾਨ੍ਹ ਨੇ ਅਨਾਇਆ ਦੇ ਸਿਰ ਉਤੇ ਪੈਰ ਰੱਖ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਬਾਅਦ ਵਿਚ ਗੁੱਸੇ ਵਿਚ ਆਏ ਲੋਕਾਂ ਨੇ ਜਾਮ ਲਗਾ ਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

SHOW MORE