HOME » Top Videos » Punjab
Share whatsapp

ਲੌਂਗੋਵਾਲ ਹਾਦਸੇ ਪਿੱਛੋਂ ਪੁਲਿਸ ਦੀ ਸਖਤੀ ਖਿਲਾਫ ਬੱਸ ਚਾਲਕਾਂ ਨੇ ਖੋਲ੍ਹਿਆ ਮੋਰਚਾ

Punjab | 07:46 PM IST Feb 19, 2020

ਸੰਗਰੂਰ ਦੇ ਲੌਂਗੋਵਾਲ ਵੈਨ ਹਾਦਸੇ ਤੋਂ ਬਾਅਦ ਪੁਲਿਸ ਵੱਲੋਂ ਸਕੂਲ ਵਾਹਨਾਂ ਦੀ ਚੈਕਿੰਗ ਲਈ ਚਲਾਈ ਮੁਹਿੰਮ ਖਿਲਾਫ ਬੱਸਾਂ ਚਾਲਕਾਂ ਨੇ ਮੋਰਚਾ ਖੋਲ ਦਿੱਤਾ ਹੈ। ਹਾਦਸੇ ਤੋਂ ਬਾਅਦ ਹੋਈ ਅਲੋਚਨਾਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਬੱਸ ਚਾਲਕਾਂ ਖਿਲਾਫ ਕਾਫੀ ਸਖਤੀ ਕੀਤੀ ਹੋਈ ਹੈ ਅਤੇ ਨਿਯਮ ਨਾ ਪੂਰੇ ਕਰਨ ਵਾਲੇ ਵਾਹਨਾਂ ਦੇ ਚਲਾਨ ਕੀਤੇ ਜਾ ਰਹੇ ਹਨ।

ਇਸ ਤੋਂ ਦੁਖੀ ਮਾਨਸਾ ਜਿਲ੍ਹੇ ਦੇ 100 ਦੇ ਕਰੀਬ ਸਕੂਲ ਬੱਸ ਚਾਲਕਾਂ ਨੇ ਪ੍ਰਸ਼ਾਸਨ ਉਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦੇ ਹੋਏ ਅਣਮਿਥੇ ਧਰਨੇ ਉਤੇ ਬੈਠ ਗਏ ਹਨ। ਬੱਸ ਚਾਲਕਾਂ ਦਾ ਇਲਜਾਮ ਹੈ ਕਿ ਉਨ੍ਹਾਂ ਦੀ 6 ਹਜ਼ਾਰ ਤਨਖ਼ਾਹ ਹੈ, ਜਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੇ 2-2 ਵਾਰ ਚਲਾਨ ਕਰ ਚੁੱਕਾ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਚੁੱਕਣਾ ਪੈ ਰਿਹਾ ਹੈ।

ਚਾਲਕਾਂ ਨੇ ਆਪਣਾ ਦੁੱਖੜਾ ਸੁਣਾਉਂਦੇ ਹੋਏ ਕਿਹਾ ਕਿ ਸਾਨੂੰ ਚਲਾਨ ਤੋਂ ਕੋਈ ਪਰੇਸ਼ਾਨੀ ਨਹੀਂ ਹੈ, ਪਰ ਇਸ ਕਾਰਨ ਰਸਤੇ ਵਿਚ ਲੰਬਾ ਜਾਮ ਲੱਗ ਜਾਂਦਾ ਹੈ। ਜਿਸ ਕਾਰਨ ਜਦੋਂ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੇ ਹਾਂ ਤਾਂ ਸਕੂਲ ਵਾਲੇ ਕਹਿੰਦੇ ਹਨ ਬੱਸ ਲੇਟ ਕਿਉਂ ਹੈ ਅਤੇ ਜਦੋਂ ਬੱਚਿਆਂ ਨੂੰ ਘਰ ਛੱਡਣ ਜਾਂਦੇ ਹਾਂ ਤਾ ਉਨ੍ਹਾਂ ਦੇ ਮਾਪੇ ਕਹਿੰਦੇ ਹਨ ਸਾਡੇ ਬੱਚਿਆਂ ਨੂੰ ਲੇਟ ਕਿਉਂ ਲੈ ਕੇ ਆਏ ਹੋ। ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਨੂੰ ਚੈਕਿੰਗ ਕਰਨੀ ਹੈ ਤਾਂ ਸਕੂਲ ਵਿਚ ਆ ਕੇ ਕਰਨ।

SHOW MORE