HOME » Top Videos » Punjab
Share whatsapp

ਸਿੱਧੂ ਦਾ ਨਾਮ ਲੈਂਦੇ ਹੀ ਖਿਸਕੇ ਰੰਧਾਵਾ, ਕਿਹਾ-ਪੁੱਠੇ ਸਵਾਲ ਨਾ ਪੁੱਛੋ

Punjab | 03:34 PM IST Nov 10, 2019

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਸਵਾਲ ਉਤੇ ਭੜਕ ਗਏ। ਉਨ੍ਹਾਂ ਨੇ ਪੱਤਰਕਾਰ ਨੂੰ ਕਿਹਾ ਕਿ ਐਵੇਂ ਪੁੱਠੇ ਸਵਾਲ ਨਾ ਪੁੱਛੀ ਜਾਵੋ, ਇਥੇ ਆਏ ਹੋ ਤਾਂ ਰੱਬ ਦਾ ਨਾਮ ਲਵੋ। ਦਰਅਸਲ, ਕੈਬਨਿਟ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਦਾ ਨਾਮ ਲੈਣ ਉਤੇ ਝੱਟ ਮਾਈਕ ਪਰ੍ਹਾਂ ਕਰ ਦਿੱਤੀ ਤੇ ਉਥੋਂ ਖਿਸਕ ਗਏ। ਇਥੋਂ ਤੱਕ ਕਿ ਰੰਧਾਵਾ ਨੇ ਸਵਾਲ ਸੁਣਿਆ ਵੀ ਨਹੀਂ।

ਦੱਸਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਸਿੱਧੂ ਨੂੰ ਹੀ ਕਰਤਾਰਪੁਰ ਲਾਂਘੇ ਦਾ ਅਸਲੀ ਹੀਰੋ ਦੱਸਿਆ ਜਾ ਰਿਹਾ ਹੈ। ਕੱਲ੍ਹ ਪਾਕਿਸਤਾਨ ਗਏ ਸਿਆਸੀ ਆਗੂਆਂ ਵਿਚੋਂ ਸਭ ਤੋਂ ਵੱਧ ਪੁੱਛਗਿੱਛ ਸਿੱਧੂ ਦੀ ਹੋਈ। ਜਿਆਦਾਤਰ ਸਿਆਸੀ ਆਗੂ ਸਿੱਧੂ ਨੂੰ ਲਾਂਘੇ ਦਾ ਸਿਹਰਾ ਬੰਨ੍ਹਣ ਤੋਂ ਖੁਸ਼ ਨਹੀਂ। ਇਸ ਲਈ ਅਜਿਹੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ।

SHOW MORE