HOME » Top Videos » Punjab
Share whatsapp

ਮੂਸੇਵਾਲਾ ਦੇ ਹੱਕ ਵਿਚ ਡਟਿਆ ਕੈਪਟਨ ਦਾ ਮੰਤਰੀ, ਕਿਹਾ-ਉਸ ਦੀ ਚੜ੍ਹਾਈ ਵੇਖ ਕੁਝ ਲੋਕ...

Punjab | 01:59 PM IST Feb 10, 2020

ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਵਿਵਾਦਾਂ ਵਿਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਨਾਲ ਖੜ੍ਹੇ ਹੁੰਦੇ ਦਿੱਸੇ। ਉਨ੍ਹਾਂ ਕਿਹਾ ਕਿ ਸਿੱਧੂ ਦੀ ਚੜ੍ਹਾਈ ਵੇਖ ਕੇ ਉਸ ਦੇ ਵਿਰੋਧੀ ਉਸ ਦੇ ਪੈਰ ਖਿੱਚਣਾ ਚਾਹੁੰਦੇ ਹਨ। ਕਾਂਗੜ ਨੇ ਕਿਹਾ ਕਿ ਸਿੱਧੂ ਮਹੇਸ਼ਾਂ ਕਹਿੰਦਾ ਹੈ ਕਿ ਉਸ ਦੇ ਕਿਸੇ ਵੀ ਗਾਣੇ ਵਿਚ ਲੱਚਰਤਾ ਨਹੀਂ ਹੈ। ਉਹ ਸਮਾਜ ਨਾਲ ਜੁੜੀਆਂ ਗੱਲਾਂ ਨੂੰ ਹੀ ਆਪਣੇ ਗਾਣੇ ਵਿਚ ਗਾਉਂਦਾ ਹੈ।

ਦੱਸ ਦਈਏ ਕਿ ਦਿੜਬਾ 'ਚ ਪ੍ਰੋਗਰਾਮ ਦੌਰਾਨ ਸਿੱਧੂ ਮੂਸੇਵਾਲਾ ਨੇ ਮੁੜ ਤੋਂ ਵਿਵਾਦਿਤ ਬੋਲ ਬੋਲੇ ਹਨ। ਦਿੜਬਾ ਵਿਚ ਪ੍ਰੋਗਰਾਮ ਮੂਸੇਵਾਲੇ ਨੇ ਕਿਹਾ, 'ਦੱਸੋ ਕੀਹਦਾ-ਕੀਹਦਾ ਕੰਡਾ ਕੱਢਣਾ, ਗੱਭਰੂ ਜ਼ਮਾਨਤ ਉਤੇ ਆਇਆ ਹੋਇਆ ਹੈ'।  ਕੇਸ ਦਰਜ ਹੋਣ ਤੋਂ ਬਾਅਦ ਫਿਲਹਾਲ ਸਿੱਧੂ ਮੂਸੇਵਾਲਾ ਜ਼ਮਾਨਤ ਉਤੇ ਹੈ।

ਮੂਸੇਵਾਲਾ ਸੰਗਰੂਰ ਦੇ ਦਿੜਬਾ ਵਿਚ ਪ੍ਰੋਗਰਾਮ ਕਰ ਰਹੇ ਸਨ ਅਤੇ ਇਸ ਦੌਰਾਨ ਸਟੇਜ ਤੋਂ ਉਨ੍ਹਾਂ ਨੇ ਵਿਵਾਦਿਤ ਗੀਤ ਗਾਏ ਹਨ। ਗਾਇਕ ਖਿਲਾਫ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾ ਗਾਉਣ ਉਤੇ ਮਾਨਸਾ ਵਿੱਚ ਮਾਮਲਾ ਦਰਜ ਹੋਇਆ ਸੀ ਅਤੇ ਇਸੇ ਮਾਮਲੇ ਵਿੱਚ ਅਦਾਲਤ ਦੇ ਨਿਰਦੇਸ਼ਾਂ ਉਤੇ ਮੂਸੇਵਾਲਾ ਨੂੰ ਅਗਾਊਂ ਜ਼ਮਾਨਤ ਵੀ ਮਿਲੀ ਹੋਈ ਹੈ। ਇਹ ਕੋਈ ਪਹਿਲਾ ਮੌਕਾ ਨਹੀਂ, ਜਦੋਂ ਮੂਸੇਵਾਲਾ ਵਿਵਾਦਾਂ ਵਿਚ ਆਏ ਹਨ।

ਸਭ ਤੋਂ ਪਹਿਲਾਂ ਉਨ੍ਹਾਂ ਦਾ ਵਿਰੋਧ ਹਥਿਆਰਾਂ ਵਾਲੇ ਅਤੇ ਭੜਕਾਊ ਗੀਤ ਗਾਉਣ ਦੀ ਵਜ੍ਹਾ ਕਰਕੇ ਹੋਇਆ। ਫਿਰ ਇੱਕ ਗੀਤ ਵਿਚ ਮਾਈ ਭਾਗੋ ਦਾ ਜ਼ਿਕਰ ਕਰਨ ਉਤੇ ਮੂਸੇਵਾਲਾ ਵਿਵਾਦਾਂ 'ਚ ਆਏ। ਇਸ ਤੋਂ ਬਾਅਦ ਇੱਰ ਪ੍ਰੋਗਰਾਮ ਦੌਰਾਨ ਸਟੇਜ ਤੋਂ ਬੋਲਦਿਆਂ ਇਸ ਗਾਇਕ ਨੇ ਸਰਕਾਰ ਨੂੰ ਹੀ ਨਸੀਹਤ ਦਿੱਤੀ ਸੀ ਕਿ ਉਹ ਹਥਿਆਰਾਂ ਦੇ ਲਾਇਸੈਂਸ ਦੇਣੇ ਬੰਦ ਕਰ ਦੇਣ ਤਾਂ ਹਥਿਆਰਾਂ ਵਾਲੇ ਗੀਤ ਬਣਨੇ ਵੀ ਬੰਦ ਹੋ ਜਾਣਗੇ।

 

SHOW MORE