HOME » Videos » Punjab
Share whatsapp

88 ਘੰਟਿਆਂ ਤੋਂ ਬੋਰਵੈੱਲ 'ਚ ਫਤਿਹਵੀਰ: ਸਮਾਂ ਕਿੰਨਾ ਲੱਗੇਗਾ ਇਹ ਪ੍ਰਮਾਤਮਾ ਹੀ ਜਾਣਦਾ ਹੈ-ਕੈਬਿਨੇਟ ਮੰਤਰੀ ਸਿੰਗਲਾ

Punjab | 09:14 AM IST Jun 10, 2019

ਸੰਗਰੂਰ ਦਾ ਫਤਿਹਵੀਰ ਨੂੰ ਬੇਲਵੈੱਲ ਵਿੱਚ ਫਸੇ 89 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਹਾਲੇ ਕਿਸੇ ਨੂੰ ਵੀ ਨਹੀਂ ਪਤਾ ਉਹ ਇਸ ਵਿੱਚੋਂ ਕਦੋਂ ਨਿਕਲੇਗਾ। ਇਸ ਸੰਬਧ ਵਿੱਚ ਜਦੋਂ ਪੱਤਰਕਾਰਾਂ ਨੇ ਪੰਜਾਬ ਦੇ ਕੈਬਿਨੇਟ ਮੰਤਰੀ ਤੇ ਸੰਗਰੂਰ ਤੋਂ ਵਿਧਾਇਕ ਵਿਜੈਇੰਦਰ ਸਿੰਗਲ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਵੀ ਬੇਵਸੀ ਜਤਾਈ। ਉਨ੍ਹਾਂ ਨੇ ਕਿਹਾ ਕਿ ਪ੍ਰਮਾਤਮਾ ਹੀ ਜਾਣਦਾ ਹੈ ਕਿ ਫਤਿਹਵੀਰ ਕਦੋਂ ਬੋਰਵੈੱਲ ਤੋਂ ਨਿਕਲੇਗਾ। ਉਹ ਤਾਂ ਕੋਸ਼ਿਸ਼ਾਂ ਕਰ ਰਹੇ ਹਨ। ਉੱਪਰ ਅੱਪਲੋਡ ਵੀਡੀਓ ਵਿੱਚ ਉਨ੍ਹਾਂ ਨੇ ਸਾਰੇ ਸਵਾਲਾਂ ਦੇ ਜੁਆਬ ਦਿੱਤੇ।

ਦੱਸ ਦੇਈਏ ਵੀਰਵਾਰ ਦੁਪਹਿਰ 3:30 ਵਜੇ ਬੱਚਾ ਬੋਰਵੈੱਲ ਵਿੱਚ ਡਿੱਗਿਆ ਸੀ। ਇਸ ਮਗਰੋਂ 4.30 ਵਜੇ ਲੋਕਲ ਪ੍ਰਸ਼ਾਸਨ ਨੇ ਬਚਾਅ ਕਾਰਜ ਆਰੰਭੇ ਤੇ ਕਰੀਬ 7 ਵਜੇ ਐਨਡੀਐਰਐਫ ਦੀ ਟੀਮ ਬੁਲਾਈ ਗਈ। ਟੀਮ ਨੇ ਆ ਕੇ ਬੋਰਵੈੱਲ ਦਾ ਨਿਰੀਖਣ ਕਰਨ ਤੋਂ ਬਾਅਦ ਬੋਰ ਦੇ ਬਰਾਬਰ ਇੱਕ ਨਵਾਂ ਬੋਰ ਕਰਨਾ ਤੈਅ ਕੀਤਾ। ਜਿਸ ਤੋਂ ਬਾਅਦ ਪੁਟਾਈ ਦਾ ਕੰਮ ਸ਼ੁਰੂ ਹੋਇਆ। ਬੱਚੇ ਤੱਕ ਡਾਕਟਰ ਦੀ ਦੇਖਰੇਖ ਵਿਚ ਆਕਸੀਜਨ ਪਹੁੰਚਾਈ ਜਾ ਰਹੀ ਹੈ।

ਸੀਸੀਟੀਵੀ ਫੁਟੇਜ ਰਾਹੀਂ ਬੱਚੇ ਦੀ ਪਹਿਲੀ ਤਸਵੀਰ ਸਾਹਮਣੇ ਆਈ ਜਿਸ ਵਿੱਚ ਉਸ ਦੇ ਹੱਥਾਂ ਦੀ ਹਰਕਤ ਦੇਖੀ ਗਈ। ਸ਼ਨੀਵਾਰ ਨੂੰ ਸੀਸੀਟੀਵੀ ਫੁਟੇਜ ਵਿੱਚ ਬੱਚੇ ਦੇ ਹੱਥਾਂ 'ਤੇ ਸੋਜ਼ਸ਼ ਨਜ਼ਰ ਆਈ ਜਿਸ ਤੋਂ ਡਾਕਟਰਾਂ ਨੇ ਅੰਦਾਜ਼ਾ ਲਾਇਆ ਕਿ ਬੱਚਾ ਸਲਾਮਤ ਹੈ। ਹਾਲਾਂਕਿ ਬਾਅਦ ਵਿੱਚ ਸੋਜ਼ਸ਼ ਘਟਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ। ਪਿਛਲੇ ਇੱਕ ਦਿਨ ਉਸਦੇ ਹੱਥਾਂ ਵਿੱਚ ਕੋਈ ਹਰਕਤ ਨਹੀਂ ਦੇਖੀ ਗਈ। ਬਚਾਅ ਕਾਰਜਾਂ ਵਿੱਚ ਦੇਰੀ ਹੋਣ ਕਾਰਨ ਲੋਕਾਂ ਦਾਸਰਕਾਰ ਪ੍ਰਤੀ ਰੋਸ ਜਾਹਿਰ ਹੋ ਰਿਹਾ ਹੈ।

SHOW MORE