HOME » Top Videos » Punjab
Share whatsapp

ਸਿੱਖਾਂ ਦੇ ਦਬਾਅ ਅੱਗੇ ਝੁਕੀ ਕੈਨੇਡਾ ਸਰਕਾਰ, ਅਤਿਵਾਦ ਬਾਰੇ ਰਿਪੋਰਟ ਵਿਚ ਕੀਤੀ ਇਹ ਵੱਡੀ ਤਬਦੀਲੀ

World | 02:30 PM IST Apr 14, 2019

ਕੁਝ ਮਹੀਨੇ ਪਹਿਲਾਂ ਜਿਸ ਖਾਲਿਸਤਾਨੀ ਵਿਚਾਰਧਾਰਾ ਤੇ ਉਸ ਨਾਲ ਜੁੜੇ ਲੋਕਾਂ ਨੂੰ ਕੈਨੇਡਾ ਨੇ ਮੁਲਕ ਲਈ ਖਤਰਾ ਮੰਨ ਲਿਆ ਸੀ, ਹੁਣੇ ਖਾਲਿਸਤਾਨੀ ਸ਼ਬਦ ਨੂੰ ਕੈਨੇਡਾ ਸਰਕਾਰ ਨੇ ਆਪਣੀ ਰਿਪੋਰਟ ਵਿਚੋਂ ਗਾਇਬ ਕਰ ਦਿੱਤਾ ਹੈ।

ਸਿੱਖ ਜਥੇਬੰਦੀਆਂ ਦੇ ਚੁਫੇਰਿਓਂ ਦਬਾਅ ਤੋਂ ਬਾਅਦ ਟਰੂਡੋ ਸਰਕਾਰ ਨੇ ਪਿਛਲੇ ਸਾਲ ਆਈ ਇਸ ਰਿਪੋਰਟ ਵਿਚ ਤਬਦੀਲੀ ਕੀਤੀ ਹੈ। ਜੋ ਸਾਫ ਤੌਰ ਉਤੇ ਦੱਸ ਰਹੀ ਹੈ ਕਿ ਕੈਨੇਡਾ ਸਰਕਾਰ ਨੂੰ ਸਿੱਖਾਂ ਬਾਰੇ ਆਪਣੀ ਅਜਿਹੀ ਸੋਚ ਉਤੇ ਪਛਤਾਵਾ ਹੋਇਆ ਹੈ। ਦਸੰਬਰ 2018 ਵਿਚ ਪਬਲਿਕ ਰਿਪੋਰਟ ਆਨ ਟੈਰਰੀਜ਼ਮ ਥ੍ਰੈਟ ਟੂ ਕੈਨੇਡਾ ਵਿਚ ਬਦਲਾਅ ਤੋਂ ਬਾਅਦ ਹੁਣ ਸਿੱਖ ਤੇ ਖਾਲਿਸਤਾਨੀ ਸ਼ਬਦਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਰਿਪੋਰਟ ਵਿਚ ਕੁੱਲ 8 ਥਾਵਾਂ ਉਤੇ ਸਿੱਖ ਗਰਮਖਿਆਲੀਆਂ ਦਾ ਜਿਕਰ ਕੀਤਾ ਗਿਆ ਸੀ। ਜਦ ਕਿ 8 ਥਾਵਾਂ ਉਤੇ ਖਾਲਿਸਤਾਨੀ ਸ਼ਬਦ ਵਰਤਿਆ ਗਿਆ ਸੀ। ਪਰ ਹੁਣ ਨਵੀਂ ਰਿਪੋਰਟ ਵਿਚ ਨਵੇਂ ਨੋਟ ਲਗਾ ਦਿੱਤੇ ਗਏ ਹਨ। ਜਿਸ ਮੁਤਾਬਕ- ਕਿਸੇ ਵੀ ਖਤਰੇ ਨੂੰ ਦੱਸਣ ਲਈ ਇਹ ਪੁਖਤਾ ਹੋਣਾ ਚਾਹੀਦਾ ਹੈ ਕਿ ਉਹ ਇਸ ਵਿਚਾਰਧਾਰਾ ਨਾਲ ਜੁੜਿਆ ਹੋਵੇ, ਨਾ ਕਿ ਕਿਸੇ ਸਮਾਜ ਜਾਂ ਜਾਤੀ ਵਿਸ਼ੇਸ਼ ਨਾਲ। ਸਰਕਾਰ ਇਸ ਤਰ੍ਹਾਂ ਦੀ ਕਿਸੇ ਵੀ ਵਿਚਾਰਧਾਰਾ ਨੂੰ ਦਰਸਾਉਣ ਲਈ ਸ਼ਬਦਾਵਲੀ ਦਾ ਸਾਵਧਾਨੀ ਨਾਲ ਇਸਤੇਮਾਲ ਕਰੇਗੀ।

ਦੱਸ ਦਈਏ ਕਿ ਪਿਛਲੇ ਸਾਲ ਆਈ ਰਿਪੋਰਟ ਉਤੇ ਸਿੱਖਾਂ ਨੇ ਸਖਤ ਇਤਰਾਜ਼ ਕੀਤਾ ਸੀ। ਇਹ ਪਹਿਲੀ ਵਾਰ ਸੀ ਜਦੋਂ ਸਿੱਖ ਗਰਮਖਿਆਲੀਆਂ ਬਾਰੇ ਨਰਮ ਰੁਖ ਰੱਖਣ ਵਾਲੀ ਕੈਨੇਡਾ ਸਰਕਾਰ ਨੇ ਅਜਿਹੇ ਸਿੱਖ ਸੰਗਠਨਾਂ ਨੂੰ ਦੇਸ਼ ਲਈ ਖਤਰਾ ਮੰਨਿਆ ਸੀ। ਜਿਸ ਉਤੇ ਸਿੱਖਾਂ ਨੂੰ ਸਖਤ ਇਤਰਾਜ਼ ਸੀ। ਹੁਣ ਵਿਰੋਧ ਨੂੰ ਵੇਖਦੇ ਹੋਏ ਇਥੋਂ ਦੀ ਸਰਕਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ।

SHOW MORE