HOME » Top Videos » Punjab
Share whatsapp

ਲਾਂਘੇ ਦੇ ਉਦਘਾਟਨ ਮੌਕੇ ਵੀ ਕੈਪਟਨ ਨੇ ਪਾਕਿਸਤਾਨ ਨੂੰ ਵੰਗਾਰਿਆ, ਵੇਖੋ ਵੀਡੀਓ...

Punjab | 04:10 PM IST Nov 09, 2019

ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਵੰਗਾਰਿਆ। ਉਦਘਾਟਨ ਤੋਂ ਪਹਿਲਾਂ ਕੀਤੇ ਸੰਬੋਧਨ ਵਿਚ ਕੈਪਟਨ ਨੇ ਕਿਹਾ ਕਿ ਵਾਰ-ਵਾਰ ਚਿਤਾਵਨੀਆਂ ਦੇ ਬਾਵਜੂਦ ਪਾਕਿਸਤਾਨ ਬਾਜ ਨਹੀਂ ਆ ਰਿਹਾ ਹੈ।

ਕੈਪਟਨ ਨੇ ਕਿਹਾ ਕਿ ਪਾਕਿਸਤਾਨੀਆਂ ਨੂੰ ਕਈ ਵਾਰ ਸਮਝਾਇਆ ਹੈ ਕਿ ਸਾਡੇ ਮੁਲਕ ਨਾਲ ਪੰਗਾ ਨਾ ਲਵੋ, ਕਸ਼ਮੀਰ ਵਿਚ ਇਹ ਸਾਡੇ ਫੌਜੀਆਂ ਨਾਲ ਲੜਦੇ ਨੇ ਤੇ ਹੁਣ ਇਥੇ ਇੰਨਾ ਦੀ ਨਿਗ੍ਹਾ ਪੰਜਾਬ ਉਤੇ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਅਜਿਹੇ ਲੋਕ ਨਹੀਂ, ਜੋ ਇਸ ਨੂੰ ਝੱਲ਼ਣਗੇ। ਪੰਜਾਬੀਆਂ ਵਿਚ ਬਲ ਬਹੁਤ ਹੈ, ਅਸੀਂ ਚੂੜੀਆਂ ਨਹੀਂ ਪਾਈਆਂ ਹੋਈਆਂ। ਨਾ ਤੁਹਾਡੀ ਗੱਲ ਕਸ਼ਮੀਰ ਵਿਚ ਬਣਨੀ ਹੈ ਤੇ ਨਾ ਇਥੇ ਬਣਨੀ ਹੈ।

SHOW MORE
corona virus btn
corona virus btn
Loading