HOME » Videos » Punjab
Share whatsapp

ਜੀਹਦੇ ਮੋਢੇ 'ਤੇ ਹੱਥ ਰੱਖ ਕੈਪਟਨ ਨੇ ਕਰਜ਼ਾ ਮਾਫੀ ਦਾ ਕੀਤਾ ਸੀ ਐਲਾਨ, ਉਸਦਾ ਕਰਜ਼ਾ ਮਜੀਠੀਆ ਨੇ ਕੀਤਾ ਮਾਫ

Punjab | 03:49 PM IST Feb 07, 2019

ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਡੇਰਾ ਬਾਬਾ ਨਾਨਕ ਦੇ ਪਿੰਡ ਸੂਰਤ ਮੱਲੀ ਦੇ ਕਿਸਾਨ ਬੁੱਧ ਸਿੰਘ ਦੇ ਘਰ ਪਹੁੰਚੇ ਤੇ ਉਸਦਾ 3 ਲੱਖ 85 ਹਜ਼ਾਰ ਦਾ ਕਰਜ ਅਦਾ ਕੀਤਾ।

ਬੁੱਧ ਸਿੰਘ ਉਹ ਕਿਸਾਨ ਸੀ ਜੋ ਕਾਂਗਰਸ ਦੀ ਕਰਜਮਾਫੀ ਕੰਪੈਨ ਦਾ ਚਿਹਰਾ ਬਣਿਆ ਸੀ ਪਰ ਕਾਂਗਰਸ ਸਰਕਾਰ ਨੇ ਬੁੱਧ ਸਿੰਘ ਦਾ ਹੀ ਕਰਜ਼ ਮਾਫ ਨਹੀਂ ਕੀਤਾ। ਅਕਾਲੀ ਦਲ ਨੇ ਇਸ ਮੌਕੇ ਨੂੰ ਹੱਥੋਂ ਹੱਥ ਲਿਆ ਤੇ ਅਕਾਲੀ ਦਲ ਆਗੂ ਉਸਦਾ ਕਰਜ਼ ਚੁਕਾਉਣ ਪਹੁੰਚ ਗਏ।

ਬਿਕਰਮ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੇ ਇਸ਼ਾਰੇ ਤੇ ਕਿਸਾਨਾਂ ਨੂੰ ਠੱਗਿਆ ਹੈ ਤੇ ਕਿਸਾਨਾਂ ਨੂੰ ਮੂਰਖ ਬਣਾਉਣ ਦੀ ਸ਼ੁਰੂਆਤ ਬੁੱਧ ਸਿੰਘ ਦੇ ਘਰੋਂ ਹੋਈ ਸੀ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਹੱਕ ਦੀ ਲੜਾਈ ਲੜੇਗਾ।

SHOW MORE