HOME » Top Videos » Punjab
Share whatsapp

ਇੱਕ ਦਿਨ ਸੁਨੀਲ ਜਾਖੜ ਬਣਨਗੇ ਮੁੱਖ ਮੰਤਰੀ- ਕੈਪਟਨ

Punjab | 05:27 PM IST May 11, 2019

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਪਠਾਨਕੋਟ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਸੁਨੀਲ ਜਾਖੜ ਨੂੰ ਭਵਿੱਖ ਵਿੱਚ ਪੰਜਾਬ ਦਾ ਮੁੱਖ ਮੰਤਰੀ ਦੱਸਿਆ ਹੈ।

ਕੈਪਟਨ ਸੁਨੀਲ ਜਾਖੜ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਨੇ ਮੰਚ ਤੋਂ ਕਿਹਾ, ਸੁਨੀਲ ਜਾਖੜ ਇੱਕ ਦਿਨ ਪੰਜਾਬ ਦੇ ਮੁੱਖ ਮੰਤਰੀ ਬਣਨਗੇ।

ਇਸ ਬਿਆਨ ਦੇ ਕਈ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ। 2017 ਵਿਧਾਨ ਸਭਾ ਨੂੰ ਆਪਣੀ ਆਖ਼ਰੀ ਚੋਣ ਦੱਸ ਚੁੱਕੇ ਕੈਪਟਨ ਕੀ ਨਵਜੋਤ ਸਿੱਧੂ ਨੂੰ ਸਿੱਧਾ ਸੰਦੇਸ਼ ਦੇਣਾ ਚਾਹੁੰਦੇ, ਜਾਂ ਫਿਰ ਗੁਰਦਾਸਪੁਰ ਵਾਸੀਆਂ ਵਿੱਚ ਜਾਖੜ ਦਾ ਰੁਤਬਾ ਵਧਾਉਣ ਲਈ ਇਹ ਬਿਆਨ ਦੇ ਗਏ।

ਮੁੱਖ ਮੰਤਰੀ ਕੈਪਟਨ ਨੇ ਸੁਨੀਲ ਜਾਖੜ ਦੇ ਹੱਕ ਚ ਭੋਆ ਤੇ ਬਟਾਲਾ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਤੇ ਕਾਂਗਰਸ ਵਰਕਰਾਂ ਨੂੰ ਡਟ ਕੇ ਜਾਖੜ ਦੇ ਹੱਕ ਵਿੱਚ ਖੜ੍ਹਨ ਲਈ ਕਿਹਾ ਹੈ।

SHOW MORE