HOME » Top Videos » Punjab
Share whatsapp

ਦਾਖਾ ਰੋਡ ਸ਼ੋਅ ਦੌਰਾਨ ਸੀਐੱਮ ਕੈਪਟਨ ਦੀ ਪੱਗ ਉਛਲੀ, ਵੀਡੀਓ ਆਈ ਸਾਹਮਣੇ

Punjab | 12:38 PM IST Oct 15, 2019

ਦਾਖਾ ਰੋਡ ਸ਼ੋਅ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਰੋਡ ਸ਼ੋਅ ਦੌਰਾਨ ਰੱਸੀ ਵਿੱਚ ਸੀਐੱਮ ਕੈਪਟਨ ਦੀ ਪੱਗ ਰੱਸੀ ਵਿੱਚ ਫਸ ਗਈ। ਪੱਗ ਉਤਰਨ ਦੌਰਾਨ ਲੋਕ ਸਭਾ ਮੈਂਬਰ ਰਵਨੀਤ ਸਿੱਘ ਬਿੱਟੂ ਕੈਪਟਨ ਦੇ ਸਾਹਮਣੇ ਆ ਗਏ।

ਮੁੱਖ ਮੰਤਰੀ ਸੁਰਖਿਆ ਵੈਨ ਦੀ ਛੱਤ ਉੱਤੇ ਬੈਠ ਕੇ ਦਾਖਾ ਵਿੱਚ ਕਾਂਗਰਸ ਉਮੀਦਵਾਰ ਸੰਦੀਪ ਸੰਧੂ ਦੇ ਸਮਰਥਨ ਵਿੱਚ ਰੋਡ ਸ਼ੋਅ ਕਰ ਰਹੇ ਸਨ। ਇਸ ਦੌਰਾਨ ਗੱਡੀ ਦੀ ਛੱਤ ਉੱਤੇ  ਦਾਖਾ ਤੋਂ ਕਾਂਗਰਸ ਉਮੀਦਵਾਰ ਸੰਦੀਪ ਦਾਖਾ ਤੇ ਲੁਧਿਆਣਾ ਤੋਂ ਐਮਪੀ ਰਵਨੀਤ ਸਿੰਘ ਵੀ ਕੈਪਟਨ ਦੇ ਨਾਲ ਬੈਠੇ ਸਨ। ਇਸ ਦੌਰਾਨ ਅਚਾਨਕ ਕੈਪਟਨ ਦੀ ਪੱਗ ਇੱਕ ਕਾਂਗਰਸ ਦੀ ਝੰਡੀਆਂ ਵਾਲੀ ਰੱਸੀ ਵਿੱਚ ਫਸ ਗਈ। ਜਿਸ ਨਾਲ ਉਨ੍ਹਾਂ ਦੀ ਪੱਗ ਉਤਰ ਗਈ। ਇਸ ਸਮੇਂ ਦੌਰਾਨ ਕੈਪਟਨ ਦੀ ਬਚਾਅ ਵਿੱਚ ਐੱਮਪੀ ਰਵਨੀਤ ਬਿੱਟੂ ਸਾਹਮਣੇ ਆ ਗਏ।

SHOW MORE