HOME » Top Videos » Punjab
Share whatsapp

EXCLUSIVE: ISI ਪੰਜਾਬ ਵਿੱਚ ਪੂਰਾ ਸਰਗਰਮ-CM ਕੈਪਟਨ ਅਮਰਿੰਦਰ ਸਿੰਘ

Punjab | 12:30 PM IST Dec 10, 2018

ਕਰਤਾਰਪੁਰ ਲਾਂਘੇ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ, 'ਮੈਨੂੰ ਲੱਗਦਾ ਹੈ...ਪਹਿਲੀ ਚੀਜ਼ ਤੁਹਾਨੂੰ ਵੀ ਯਾਦ ਹੋਵੇਗਾ ਕਿ 1947 ਵਿੱਚ ਜਦੋਂ ਭਾਰਤ-ਪਾਕਿ ਵੰਡ ਹੋਈ, ਸਿੱਖਾਂ ਨਾਲ ਜੁੜੇ ਧਾਰਮਿਕ ਅਸਥਾਨ ਪੰਜਾ ਸਾਹਿਬ, ਡੇਰਾ ਸਾਹਿਬ, ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਰਹਿ ਗਏ ਸਨ...ਤੇ ਕਈ ਦਹਾਕਿਆਂ ਤੋਂ ਮੰਗ ਚੱਲੀ ਆ ਰਹੀ ਸੀ ਕਿ ਇਹ ਸਾਰੇ ਧਾਰਮਿਕ ਅਸਥਾਨ ਸਾਡੇ ਕੋਲ ਵਾਪਸ ਆ ਜਾਣ। ਕਰਤਾਰਪੁਰ ਲਾਂਘੇ ਦਾ ਇਹ ਮਸਲਾ ਡਾ. ਮਨਮੋਹਨ ਸਿੰਘ ਵੱਲੋਂ ਚੁੱਕਿਆ ਗਿਆ ਸੀ...ਤੇ ਸਾਲ 2004 ਵਿੱਚ ਜਦੋਂ ਮੈਂ ਗਿਆ, ਤਾਂ ਉਹਨਾਂ ਨੇ ਮੈਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਤਤਕਾਲੀ ਮੁੱਖ ਮੰਤਰੀ ਪਰਵੇਜ਼ ਮੁਸ਼ੱਰਫ਼ ਨਾਲ ਗੱਲਬਾਤ ਕਰਨ ਲਈ ਕਿਹਾ। ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਇਥੇ ਹੁਣ ਜੋ ਅਜਿਹੇ ਹਾਲਾਤ ਬਣੇ ਹੋਏ ਨੇ, ਕਿ ISI ਪੰਜਾਬ ਵਿੱਚ ਸਰਗਰਮ ਹੈ। ਇਹ ਪਹਿਲਾਂ ਵੀ ਹੁੰਦਾ ਸੀ...ਪਰ ਪਹਿਲਾਂ ਉਹ ਸਮਰਥਨ ਲੈਣ ਲਈ ਆਉਂਦੇ ਸੀ, ਪਰ ਹੁਣ ਹਥਿਆਰਾਂ ਨਾਲ ਲੈਸ ਹੋ ਕੇ ਆਉਂਦੇ ਨੇ।

SHOW MORE