HOME » Top Videos » Punjab
Share whatsapp

ਹੜ੍ਹ ਦੇ ਹਾਲਾਤ ਦਾ ਜਾਇਜ਼ਾ ਲੈਣ ਰੋਪੜ ਪਹੁੰਚੇ ਸੀਐੱਮ ਕੈਪਟਨ..

Punjab | 01:16 PM IST Aug 19, 2019

ਹੜ੍ਹ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਸੀਐਮ ਕੈਪਟਨ ਅਮਰਿੰਦਰ ਸਿੰਘ ਰੋਪੜ ਪਹੁੰਚੇ ਹਨ। ਉਹ ਪ੍ਰਭਾਵਿਤ ਲੋਕਾਂ ਨਾਲ ਵੀ ਕਰ ਗੱਲਬਾਤ ਕਰ ਰਹੇ ਹਨ। ਇਸ ਦਰਮਿਆਨ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਜ਼ਿੰਦਗੀ ਨੂੰ ਲੀਹਾਂ 'ਤੇ ਲਿਆਉਣ ਲਈ ਉਚਿਤ ਕਦਮ ਚੁੱਕੇ ਜਾਣਗੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੜ੍ਹਾਂ ਦੀ ਮਾਰ ਝੱਲ ਰਹੇ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਰੋਪੜ ਵਿੱਚ ਮੁੱਖ ਮੰਤਰੀ ਨੇ ਇਲਾਕੇ ਦਾ ਜਾਇਜ਼ਾ ਲਿਆ,, ਅਤੇ ਪ੍ਰਭਾਵਿਤ ਲੋਕਾਂ ਦੇ ਨਾਲ ਗੱਲਬਾਤ ਕਰ ਉਨ੍ਹਾਂ ਦਾ ਹਾਲਚਾਲ ਜਾਣਿਆ। ਇਸ ਸਭ ਦੇ ਵਿਚਾਲੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਅਜ ਰੋਪੜ ਪਹੁੰਚੇ ਅਤੇ ਰੋਪੜ ਹੈੱਡਵਰਕਸ ਦਾ ਦੌਰਾ ਕੀਤਾ। ਇਸ ਦੌਰਾਨ ਸਰਕਾਰੀਆ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਹਾਲਾਤ ਕੰਟਰੋਲ ਵਿਚ ਹਨ।

ਰੋਪੜ ਦੇ ਪਿੰਡਾਂ ਤੇ ਹੜ੍ਹਾਂ ਦੀ ਵੱਡੀ ਮਾਰ ਕਾਰਨ ਹਜ਼ਾਰਾਂ ਏਕੜ ਫਸਲ ਨੂੰ ਸੈਲਾਬ ਨੇ ਤਬਾਹ ਕਰ ਦਿੱਤਾ ਹੈ। ਘਰਾਂ ਵਿੱਚ ਪਾਣੀ ਭਰਿਆ ਹੋਇਆ ਹੈ। ਰੋਪੜ ਦੇ ਪਿੰਡਾਂ ਵਿੱਚ ਇਹ ਹਲਾਤ ਲਗਾਤਾਰ ਬਣੇ ਹੋਏ ਹਨ। ਇਸ ਵਿਚ ਕੋਈ ਸੁਧਾਨ ਜਾਂ ਰਾਹਤ ਨਹੀਂ ਹੈ। ਸਤਲੁਜ ਦਾ ਪਾਣੀ ਕਿਨਾਰਿਆਂ ਨੂੰ ਲੰਘ ਕੇ ਪਿੰਡਾ ਚ ਵੜਿਆ ਹੋਇਆ ਹੈ। ਘਰਾਂ ਵਿੱਚ ਪਿਆ ਸਮਾਨ ਖਰਾਬ ਹੋ ਗਿਆ ਹੈ। ਇਸ ਦੇ ਨਾਲ ਹੀ ਮਕਾਨਾਂ ਦੀ ਇਮਾਰਤ ਨੂੰ ਨੁਕਸਾਨ ਪਹੁੰਚ ਰਿਹਾ ਹੈ। ਪਾਣੀ ਦੀ ਵਜ੍ਹਾ ਕਰਕੇ ਸੜਕਾਂ ਨਦੀਆਂ ਚ ਤਬੀਦਲ ਹੋ ਚੁੱਕੀਆਂ ਅਤੇ ਕਈ ਪਿੰਡਾਂ ਵਿੱਚ ਸੜਕਾਂ ਬੁਰੀ ਤਰ੍ਹਾਂ ਟੁੱਟ ਗਈਆਂ ਹਨ।

SHOW MORE