HOME » Videos » Punjab
Share whatsapp

ਕੈਪਟਨ ਤੇ ਹਰਸਿਮਰਤ ਬਾਦਲ ਵਿਚਾਲੇ ਸੋਸ਼ਲ ਮੀਡੀਆ 'ਤੇ ਸ਼ਬਦੀ ਜੰਗ

Punjab | 07:27 PM IST Apr 13, 2019

ਜਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਦੀ ਸ਼ਤਾਬਦੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚਾਲੇ ਸੋਸ਼ਲ ਮੀਡੀਆ 'ਤੇ ਤਿੱਖੀ ਬਹਿਸਬਾਜ਼ੀ ਹੋਈ। ਹਰਸਿਮਰਤ ਨੇ ਜਿੱਥੇ ਕੈਪਟਨ ਨੂੰ ਕਾਂਗਰਸ ਰਾਜ ਦੌਰਾਨ ਵਾਪਰੇ ਸਿੱਖ ਕਤਲੇਆਮ ਦੇ ਮੁੱਦੇ 'ਤੇ ਘੇਰਨ ਦੀ ਕੋਸ਼ਿਸ਼ ਕੀਤੀ, ਉਥੇ ਹੀ ਕੈਪਟਨ ਨੇ ਉਨ੍ਹਾਂ ਦੇ ਪੇਕੇ ਪਰਿਵਾਰ 'ਤੇ ਜਲ੍ਹਿਆਂਵਾਲਾ ਬਾਗ਼ ਸਾਕੇ ਦੇ ਮੁੱਖ ਦੋਸ਼ੀ ਡਾਇਰ ਦੀ ਮਹਿਮਾਨ ਨਿਵਾਜੀ ਕਰਨ ਦੇ ਦੋਸ਼ ਲਾਏ।

ਸ਼ੁਰੂਆਤ ਹਰਸਿਮਰਤ ਬਾਦਲ ਨੇ ਕੀਤੀ। ਦਰਅਸਲ, ਜਲ੍ਹਿਆਂਵਾਲਾ ਬਾਗ਼ ਦੀ 100ਵੀਂ ਵਰ੍ਹੇਗੰਢ ਮੌਕੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸ਼ਿਰਕਤ ਕਰਨ ਪੁੱਜੇ ਸਨ, ਪਰ ਉਸ ਤੋਂ ਪਹਿਲਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦਰਬਾਰ ਸਾਹਿਬ ਨਤਮਸਤਕ ਹੋਏ, ਜਿਸ ਨੂੰ ਲੈ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਸਮੇਤ ਕਾਂਗਰਸ ਉਤੇ ਤੰਜ ਕੱਸਿਆ।

ਟਵੀਟ ਕਰਕੇ ਹਰਸਿਮਰਤ ਨੇ ਜੋ ਕੈਪਟਨ ਨੂੰ ਚੋਭ ਮਾਰੀ, ਉਸ ਦਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਉਸੇ ਲਹਿਜ਼ੇ ਵਿਚ ਮੋੜਵਾਂ ਜੁਆਬ ਦਿੱਤਾ। ਜ਼ਿਕਰਯੋਗ ਹੈ ਕਿ ਅਕਾਲੀ ਦਲ ਹਮੇਸ਼ਾ ਤੋਂ ਹੀ ਕਾਂਗਰਸ ਖ਼ਾਸ ਕਰ ਗਾਂਧੀ ਪਰਿਵਾਰ ਨੂੰ 84 ਕਤਲੇਆਮ ਤੇ ਦਰਬਾਰ ਸਾਹਿਬ ਉਤੇ ਹੋਏ ਹਮਲੇ ਦੇ ਮੁੱਦਾ ਉਤੇ ਘੇਰਦਾ ਹੈ ਤੇ ਕੈਪਟਨ ਹਮੇਸ਼ਾ ਹੀ ਗਾਂਧੀ ਪਰਿਵਾਰ ਸਮੇਤ ਕਾਂਗਰਸ ਦਾ ਬਚਾਅ ਕਰਦੇ ਨਜ਼ਰ ਆਏ ਹਨ।

SHOW MORE