HOME » Top Videos » Punjab
Share whatsapp

ਕੈਪਟਨ ਤੇ ਸੁਖਬੀਰ ਦੀ ਟਵਿਟਰ ਜੰਗ ਹੋਈ ਹੋਰ ਤਿੱਖੀ

Punjab | 06:26 PM IST Aug 20, 2019

ਕੈਪਟਨ ਸਰਕਾਰ ਵੱਲੋਂ ਰਾਜੀਵ ਗਾਂਧੀ ਦੀ ਜਯੰਤੀ ਮਨਾਉਣ ਅਤੇ ਸਰਬੱਤ ਸਿਹਤ ਬੀਮਾ ਯੋਜਨਾ ਲਾਂਚ ਕੀਤੇ ਜਾਣ 'ਤੇ ਸਿਆਸਤ ਗਰਮ ਹੈ। ਇਸ ਪੂਰੇ ਮੁੱਦੇ ਉੱਤੇ ਕੈਪਟਨ ਅਤੇ ਸੁਖਬੀਰ ਬਾਦਲ ਵਿਚਾਲੇ ਟਵਿਟਰ ਉੱਤੇ ਜੰਗ ਛਿੜੀ ਵੇਖਣ ਨੂੰ ਮਿਲੀ। ਰਾਜੀਵ ਗਾਂਧੀ ਦੀ ਜਯੰਤੀ ਮਨਾਉਣ ਨੂੰ ਲੈ ਕੇ ਪਹਿਲਾਂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧ ਰਹੇ ਅਕਾਲੀ ਦਲ ਪ੍ਰਧਾਨ ਦੇ ਸੁਖਬੀਰ ਬਾਦਲ ਨੇ ਸੋਮਵਾਰ ਰਾਤ ਇੱਕ ਹੋਰ ਟਵੀਟ ਕਰ ਕੈਪਟਨ ਨੂੰ ਘੇਰਿਆ।

ਆਪਣੇ ਟਵੀਟ ਵਿਚ ਸੁਖਬੀਰ ਬਾਦਲ ਨੇ ਲਿਖਿਆ- ਇੱਕ ਸਾਲ ਤੱਕ ਭਾਰਤ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਜ਼ਰੂਰਤਮੰਦਾਂ ਦਾ ਹੱਕ ਮਾਰਨ ਤੋਂ ਬਾਅਦ, ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ 'ਚ ਇਸ ਨੂੰ ਇੱਕ ਵੱਖਰੇ ਨਾਮ ਨਾਲ ਲਾਂਚ ਕਰਕੇ ਪ੍ਰਚਾਰ ਕਰਨਾ ਚਾਹੁੰਦੇ ਹਨ...ਤੇ ਉਸ ਲਈ ਉਨ੍ਹਾਂ ਨੇ ਜਾਣਬੁੱਝ ਕੇ ਸਿੱਖ ਕਤਲੇਆਮ ਦੇ ਮੁਲਜ਼ਮ ਰਾਜੀਵ ਗਾਂਧੀ ਦੀ ਜਯੰਤੀ ਨੂੰ ਚੁਣਿਆ...

ਸੁਖਬੀਰ ਦੇ ਇਸ ਵਾਰ 'ਤੇ ਕੈਪਟਨ ਨੇ ਲਿਖਿਆ- ਸੁਖਬੀਰ ਬਾਦਲ, ਤੁਹਾਨੂੰ ਰਾਜੀਵ ਗਾਂਧੀ ਨਾਲ ਅਚਾਨਕ ਇੰਨੀ ਪਰੇਸ਼ਾਨੀ ਕਿਉਂ ਹੋ ਗਈ ? ਕਿਉਂਕਿ ਤੁਸੀਂ ਉਨ੍ਹਾਂ ਤੋਂ ਸੜਦੇ ਹੋ ? ਆਖ਼ਿਰਕਾਰ, ਉਹ 40 ਸਾਲ ਦੀ ਉਮਰ 'ਚ ਪ੍ਰਧਾਨ ਮੰਤਰੀ ਬਣ ਗਏ ਅਤੇ ਤੁਸੀਂ 57 ਵਿੱਚ ਮੁੱਖ ਮੰਤਰੀ ਤੱਕ ਨਹੀਂ ਬਣ ਸਕੇ। ਸ਼ਾਇਦ ਇਹ ਰਾਜੀਵ ਗਾਂਧੀ ਦੇ ਸਾਹਮਣੇ ਤੁਹਾਡੇ ਭਰਮਾਂ ਨੂੰ ਸਾਬਤ ਕਰ ਸਕੇ।

ਸੁਖਬੀਰ ਬਾਦਲ ਨੇ ਇੱਕ ਹੋਰ ਟਵੀਟ ਕਰਕੇ ਕਿਹਾ- ਕੈਪਟਨ ਅਮਰਿੰਦਰ ਸਿੰਘ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ...ਰਾਜੀਵ ਗਾਂਧੀ ਨਾਲ ਮੈਨੂੰ ਦਿੱਕਤ ਅਚਾਨਕ ਨਹੀਂ ਹੈ, ਇਹ ਦਹਾਕਿਆਂ ਪੁਰਾਣੀ ਹੈ...ਤੇ ਉਸ ਕਾਰਨ ਲਈ ਨਹੀਂ, ਜੋ ਤੁਸੀਂ ਸੋਚਦੇ ਹੋ...ਇੱਕ ਸਿੱਖ ਹੋਣ ਦੇ ਨਾਤੇ, ਮੈਂ ਕਦੇ ਨਹੀਂ ਭੁੱਲ ਸਕਦਾ ਕਿ ਤੁਹਾਡੇ ਦੋਸਤ ਦੇ ਇਸ਼ਾਰਿਆਂ 'ਤੇ ਕਿੰਨੀ ਬੇਰਹਿਮੀ ਨਾਲ ਹਜ਼ਾਰਾਂ ਬੇਕਸੂਰ ਸਿੱਖਾਂ ਦਾ ਕਤਲ ਕੀਤਾ ਗਿਆ ਸੀ...ਮੇਰੀ ਗੱਲ ਯਾਦ ਰੱਖਣਾ, ਇਕ ਦਿਨ ਸਾਰੇ ਗੁਨਾਹਗਾਰ ਆਪਣੀ ਸਹੀ ਥਾਂ ਉੱਤੇ ਪਹੁੰਚਣਗੇ।

SHOW MORE