HOME » Top Videos » Punjab
Share whatsapp

ਕੈਪਟਨ ਦੀ ਨਸ਼ਾ ਤਸਕਰਾਂ ਨੂੰ ਚਿਤਾਵਨੀ, ਟਵੀਟ 'ਚ ਮੁਹਾਲੀ ਤੋਂ ਫੜੇ ਤਸਕਰਾਂ ਦਾ ਕੀਤਾ ਜਿਕਰ

Punjab | 03:15 PM IST Aug 11, 2019

ਸੂਬੇ ਦੀ ਜਵਾਨੀ ਦੇ ਘਾਣ ਵਿਚ ਲੱਗੇ ਨਸ਼ਾ ਤਸਕਰਾਂ ਨੂੰ ਇਕ ਵਾਰ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਚਿਤਾਵਨੀ ਦਿੱਤੀ ਹੈ। ਕੈਪਟਨ ਨੇ ਦੋ ਟੁੱਕ ਕਿਹਾ ਹੈ ਕਿ ਜਵਾਨੀ ਨਾਲ ਖੇਡਣ ਵਾਲਿਆਂ ਨੂੰ ਕਿਸੇ ਵੀ ਹਾਲ ਵਿਚ ਬਖ਼ਸ਼ਿਆ ਨਹੀਂ ਜਾਵੇਗਾ। ਦਰਅਸਲ CM ਵੱਲੋਂ ਇਹ ਚਿਤਾਵਨੀ ਮੋਹਾਲੀ ਵਿਚੋਂ ਕਾਬੂ ਕੀਤੇ ਹਾਈ-ਪ੍ਰੋਫਾਈਲ ਨਸ਼ਾ ਤਸਕਰਾਂ ਦਾ ਜ਼ਿਕਰ ਕਰਦਿਆਂ ਟਵਿਟਰ ਰਾਹੀ ਦਿੱਤੀ। ਕੈਪਟਨ ਮੁਤਾਬਕ ਬੀਤੇ ਦਿਨੀਂ ਪੰਜਾਬ ਪੁਲਿਸ ਤੇ STF ਵੱਲੋਂ ਮੁਹਾਲੀ ਵਿਚ ਚੱਲ ਰਹੇ ਵੱਡੇ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਹੈ, ਜੋ ਲੰਮੇ ਸਮੇਂ ਤੋਂ ਪੰਜਾਬ ਸਮੇਤ ਵੱਖ ਵੱਖ ਸੂਬਿਆ ਵਿਚ ਸਰਗਰਮ ਸੀ।

ਜ਼ਿਕਰਯੋਗ ਹੈ ਕਿ ਬੀਤੀ 1 ਅਗਸਤ ਨੂੰ ਮੋਹਾਲੀ ਪੁਲਿਸ ਤੇ STF ਨੇ ਸਾਂਝੀ ਕਾਰਵਾਈ ਕਰਦਿਆਂ ਨਸ਼ੇ ਦੇ 2 ਵੱਡੇ ਸਮਗਲਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਸੀ। ਜਿਨ੍ਹਾਂ ਵਿਚੋਂ ਇੱਕ ਮੋਸਟ-ਵਾਂਟਿਡ ਬਲਵਿੰਦਰ ਉਰਫ਼ ਬਿੱਲੂ ਤੇ ਦੂਜਾ ਅਵਤਾਰ ਸਿੰਘ ਸੀ। ਬਲਵਿੰਦਰ ਉਰਫ਼ ਬਿੱਲੂ 14 ਵੱਖ-ਵੱਖ ਮਾਮਲਿਆਂ ਵਿਚ ਲੋੜੀਂਦਾ ਸੀ। ਪੁਲਿਸ ਮੁਤਾਬਕ ਅੰਮ੍ਰਿਤਸਰ ਵਿਚ ਫੜੀ ਗਈ 532 ਕਿੱਲੋ ਹੈਰੋਇਨ ਵਿਚ ਵੀ ਬਿੱਲੇ ਦਾ ਹੱਥ ਹੋ ਸਕਦਾ ਹੈ।

ਜਾਣਕਾਰੀ ਮੁਤਾਬਕ ਬਲਵਿੰਦਰ ਉਰਫ਼ ਬਿੱਲਾ ਨੇ ਨਸ਼ਾ ਤਸਕਰੀ ਦੀ ਬਦੌਲਤ ਤਰਨਤਾਰਨ ਦੇ ਪਿੰਡ ਹਵੇਲੀਆਂ ਵਿਚ 90 ਏਕੜ ਜ਼ਮੀਨ ਖ਼ਰੀਦੀ, ਅੰਮ੍ਰਿਤਸਰ ਵਿਚ 200 ਗਜ਼ ਦਾ ਪਲਾਟ, ਅੰਮ੍ਰਿਤਸਰ ਦੇ ਪ੍ਰੀਤ ਨਗਰ ਵਿਚ 150 ਗਜ਼ ਦਾ ਪਲਾਟ, ਪ੍ਰੀਤ ਨਗਰ ਵਿਚ ਹੀ ਇੱਕ ਕੋਠੀ, ਮੋਹਾਲੀ ਦੇ ਪਿੰਜ ਝੰਜੇੜੀ ਵਿਚ 17 ਏਕੜ ਦਾ ਫਾਰਮ ਹਾਊਸ, ਇੰਨਾ ਹੀ ਨਹੀਂ ਵੱਖ-ਵੱਖ ਸ਼ਹਿਰਾਂ ਵਿਚ ਵੀ ਬਿੱਲਾ ਨੇ ਆਪਣੇ ਲੁਕਣ ਲਈ ਠਿਕਾਣੇ ਬਣਾ ਰੱਖੇ ਸਨ।

 

SHOW MORE