HOME » Top Videos » Punjab
Share whatsapp

ਤਰਨਤਾਰਨ: ਤੇਜ਼ ਰਫਤਾਰ ਕਾਰ ਨੇ ਤਿੰਨ ਲੋਕਾਂ ਨੂੰ ਦਰੜਿਆ, ਦੇਖੋ ਰੂਹ ਕੰਬਾਉ ਤਸਵੀਰਾਂ

Punjab | 09:08 AM IST Jan 31, 2020

ਸੂਬੇ ’ਚ ਸੜ੍ਹਕੀ ਹਾਦਸੇ ਵਧਦੇ ਜਾ ਰਹੇ ਹਨ ਜਿਸ ਕਾਰਨ ਇਨ੍ਹਾਂ ਹਾਦਸਿਆਂ ਦੇ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆ ਹਨ। ਇਸੇ ਤਰ੍ਹਾਂ ਦਾ ਹੀ ਰੂਹ ਕੰਬਾਉ ਹਾਦਸਾ ਤਰਨਤਾਰਨ ਚ ਵਾਪਰਿਆ ਜਿੱਥੇ ਮੌਕੇ ਤੇ ਹੀ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ।


 ਕਸਬਾ ਦਆਲਪੁਰਾ ਦੇ ਕੋਲ ਮੋਟਰਸਾਇਕਲ ਤੇ ਭਰਾ-ਭੈਣ ਸਵਾਰ ਹੋ ਕੇ ਆਏ ਤੇ ਆਪਣੀ ਮਾਂ ਕੋਲ ਜਾ ਕੇ ਖੜ੍ਹ ਗਏ ਇਸ਼ ਦੌਰਾਨ ਇਕ ਕਾਰ ਨੇ ਤਿੰਨਾਂ ਨੂੰ ਆਪਣੀ ਚਪੇਟ ’ਚ ਲੈ ਲਿਆ ਜਿਸ ਕਾਰਨ ਮੌਕੇ ਤੇ ਹੀ ਤਿੰਨਾਂ ਦੀ ਮੌਤ ਹੋ ਗਈ ਹੈ।


 ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫਤਾਰ ਕਾਫੀ ਸੀ ਜਿਸ ਕਾਰਨ ਤਿੰਨਾਂ ਚੋਂ ਇਕ ਮਹਿਲਾ ਨੂੰ ਉਹ ਆਪਣੇ ਨਾਲ ਦੂਰ ਤੱਕ ਘੜਿਸਦੀ ਚੱਲੀ ਗਈ ਜਿਸ ਕਾਰਨ ਮਹਿਲਾ ਦਾ ਇਕ ਪੈਰ ਸਰੀਰ ਤੋਂ ਵੱਖ ਹੋ ਗਿਆ।


ਦੂਜੇ ਪਾਸੇ ਕਾਰ ਚਾਲਕ ਨੂੰ ਕਾਫੀ ਸੱਟਾਂ ਆਈਆਂ ਸਨ ਜਿਸ ਕਾਰਨ ਉਸਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ।


ਮ੍ਰਿਤਕ ਦੇ ਪਰਿਵਾਰਿਕ ਮੈਂਬਰਾ ਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਲੋਹਕਾ ਦਾ ਰਹਿਣ ਵਾਲਾ ਹਰਵਿੰਦਰ ਸਿੰਘ ਆਪਣੀ ਭੈਣ ਗੁਰਵਿੰਦਰ ਕੌਰ ਦੇ ਨਾਲ ਮੋਟਰਸਾਇਕਲ ਤੇ ਸਵਾਰ ਹੋ ਕੇ ਪਿੰਡ ਗੁਰਕ ਵਿੰਡ ਚ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਸੀ।


ਉਨ੍ਹਾਂ ਦਾ ਮਾਤਾ ਗੁਰਦੁਆਰਾ ਸਾਹਿਬ ਕੋਲ ਖੜੀ ਹੋਈ ਸੀ। ਜਦੋ ਉਹ ਆਪਣੀ ਮਾਂ ਕੋਲ ਪਹੁੰਚੇ ਤਾਂ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਕਾਰਨ ਮੌਕੇ ਤੇ ਹੀ ਤਿੰਨਾਂ ਦੀ ਮੌਤ ਹੋ ਗਈ।


ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ 10 ਐਬੁਲੈਂਸ ਦੀ ਮਦਦ ਨਾਲ ਜਖਮੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਫਿਲਹਾਲ ਉਨ੍ਹਾਂ ਨੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਲੈਕੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

SHOW MORE

Related videos

More videos