HOME » Top Videos » Punjab
Share whatsapp

ਰਿਸ਼ਵਤ ਮੰਗਣ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ SHO ਤੇ ASI 'ਤੇ ਕੇਸ ਦਰਜ

Punjab | 08:52 PM IST Aug 19, 2019

ਜਲਾਲਾਬਾਦ ਸਬ ਡਵੀਜ਼ਨ ਅਧੀਨ ਪੈਂਦੇ ਥਾਣਾ ਅਮੀਰ ਖਾਸ ਦੇ ਐਸ.ਐਚ. ਓ. ਅਤੇ ਏ.ਐਸ.ਆਈ. ਵੱਲੋਂ ਰਿਸ਼ਵਤ ਮੰਗੇ ਜਾਣ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਫ਼ਾਜ਼ਿਲਕਾ ਦੇ ਐਸ.ਐਸ.ਪੀ. ਭੁਪਿੰਦਰ ਸਿੰਘ ਦੇ ਹੁਕਮਾਂ ਉੱਤੇ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਬੀਤੀ 9 ਅਗਸਤ ਨੂੰ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਅਮੀਰ ਖਾਸ ਵਿਖੇ ਕੁਝ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ਵਿਚ ਥਾਣਾ ਅਮੀਰ ਖਾਸ ਦੇ ਐੱਸ.ਐੱਚ.ਓ. ਗੁਰਜੰਟ ਸਿੰਘ ਅਤੇ ਏ.ਐੱਸ.ਆਈ. ਓਮ ਪ੍ਰਕਾਸ਼ ਦੀ ਮੁਲਜ਼ਮ ਸ਼ਵਿੰਦਰ ਸਿੰਘ ਅਤੇ ਸੁੱਖਾ ਸਿੰਘ ਦੇ ਰਿਸ਼ਤੇਦਾਰ ਤੋਂ ਇਨ੍ਹਾਂ ਦੀ ਕੁੱਟ-ਮਾਰ ਨਾ ਕਰਨ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਉਕਤ ਮੁਕੱਦਮੇ 'ਚ ਨਾਮਜ਼ਦ ਨਾ ਕਰਨ ਦੇ ਬਦਲੇ ਵਜੋਂ ਡਰਾ-ਧਮਕਾ ਕੇ 50 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰਨ ਸਬੰਧੀ ਆਡੀਓ ਵਾਇਰਲ ਹੋਈ ਸੀ।

ਪੜਤਾਲ ਦੌਰਾਨ ਉਕਤ ਦੋਵਾਂ ਪੁਲਿਸ ਮੁਲਾਜ਼ਮਾਂ ਵੱਲੋਂ 50 ਹਜ਼ਾਰ ਦੀ ਰਿਸ਼ਵਤ ਦੀ ਮੰਗ ਕਰਨ ਅਤੇ ਉਕਤ ਪਰਿਵਾਰਕ ਮੈਂਬਰਾਂ ਤੋਂ ਰਿਸ਼ਵਤ ਵਜੋਂ 10/10 ਹਜ਼ਾਰ ਰੁਪਏ ਪ੍ਰਾਪਤ ਕਰਨ ਦੇ ਦੋਸ਼ ਸਹੀ ਪਾਏ ਗਏ। ਜਿਸ ਪਿੱਛੋਂ ਗੁਰਜੰਟ ਸਿੰਘ ਅਤੇ ਓਮ ਪ੍ਰਕਾਸ਼ ਖ਼ਿਲਾਫ਼ ਮੁਕੱਦਮਾ ਥਾਣਾ ਅਮੀਰ ਖਾਸ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਅਫ਼ਸਰਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

 

SHOW MORE