HOME » Top Videos » Punjab
Share whatsapp

ਟ੍ਰੈਵਲ ਏਜੰਟ ਦੇ ਝਾਂਸੇ 'ਚ ਆ ਕੇ ਨੌਜਵਾਨ ਦੀ ਮੌਤ ! 2 ਮਹੀਨੇ ਬਾਅਦ ਘਰ ਪਹੁੰਚੀ ਮ੍ਰਿਤਕ ਦੇਹ...

Punjab | 05:26 PM IST Apr 19, 2019

ਹੁਸ਼ਿਆਰਪੁਰ ਦੇ ਮੁਕੇਰੀਆਂ ਦਾ ਇੱਕ ਨੌਜਵਾਨ ਧੋਖੇਬਾਜ਼ ਏਜੰਟ ਦਾ ਸ਼ਿਕਾਰ ਹੋ ਕੇ ਜਾਨ ਗਵਾ ਬੈਠਾ... ਬਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਘਰ ਪਹੁੰਚਣ ਤੇ ਮਾਤਮ ਪਸਰ ਗਿਆ। 2 ਮਹੀਨਿਆਂ ਦੀ ਮਸ਼ੱਕਤ ਤੋਂ ਬਾਅਦ ਜਾ ਕੇ ਮ੍ਰਿਤਕ ਦੇਹ ਘਰ ਪਹੁੰਚੀ।

ਸਿੰਮੀ ਨਾਮ ਦੀ ਟ੍ਰੈਵਲ ਏਜੰਟ ਤੇ ਪਰਿਵਾਰ ਧੋਖਾਧੜੀ ਦਾ ਇਲਜ਼ਾਮ ਲਗਾ ਰਿਹਾ ਹੈ। ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਟਰੈਵਲ ਏਜੰਟ ਨੇ ਬਲਵਿੰਦਰ ਨੂੰ ਸਪੇਨ ਭੇਜਣ ਦੀ ਗੱਲ ਕਹੀ ਸੀ, ਪਰ ਉਸ ਨੂੰ ਯੁਕ੍ਰੇਨ ਭੇਜਿਆ ਜਾ ਰਿਹਾ ਸੀ। ਪੋਲੈਂਡ ਤੋਂ ਯੁਕਰੇਨ ਚ ਦਾਖਲ ਹੋਣ ਦੀ ਕੋਸ਼ਿਸ਼ ਚ ਬਰਫੀਲੇ ਰਸਤੇ ਵਿੱਚ ਹੀ ਬਲਵਿੰਦਰ ਦੀ ਮੌਤ ਹੋ ਗਈ।

ਉਸ ਦੇ ਇੱਕ ਸਾਥੀ ਨੂੰ ਪੁਲਿਸ ਨੇ ਫੜ ਲਿਆ ਤੇ ਉਹ ਜੇਲ੍ਹ ਵਿੱਚ ਸੀ। ਬਲਵਿੰਦਰ ਦੇ ਪਰਿਵਾਰ ਨੂੰ ਟ੍ਰੈਵਲ ਏਜੰਟ ਨੇ ਇਹ ਹੀ ਦੱਸਿਆ ਕਿ ਉਹ ਵੀ ਜੇਲ੍ਹ ਵਿੱਚ ਬੰਦ ਹੈ। ਜਿਸ ਤੋਂ ਬਾਅਦ ਪਰਿਵਾਰ ਨੇ ਯੁਕ੍ਰੇਨ ਵਿੱਚ ਸਿੱਖ ਸੰਸਥਾ ਨਾਲ ਸੰਪਰਕ ਕੀਤਾ ਅਤੇ ਮੋਬਾਇਲ ਲੋਕੇਸ਼ਨ ਜ਼ਰੀਏ ਬਲਵਿੰਦਰ ਦੀ ਮ੍ਰਿਤਕ ਦੇਹ ਲੱਭੀ ਜਾ ਸਕੀ। ਹੁਣ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਏਜੰਟ ਸਿਮੀ ਖਿਲਾਫ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ ਪਰ ਪਰਿਵਾਰ ਮੰਗ ਕਰ ਰਿਹਾ ਹੈ ਕਿ ਕਤਲ ਦਾ ਮਾਮਲਾ ਵੀ ਦਰਜ ਕੀਤਾ ਜਾਵੇ।

SHOW MORE