HOME » Top Videos » Punjab
Share whatsapp

ਸ਼ੈਲਰ 'ਚੋਂ ਮਿਲੀ ਸ਼ਰਾਬ ਦੀ ਵੱਡੀ ਖੇਪ ਮਾਮਲਾ: ਗਾਂਧੀ ਤੇ ਰੱਖੜਾ 'ਤੇ ਪਰਚਾ ਦਰ, ਗਾਂਧੀ ਨੇ ਮੀਡੀਆ ਅੱਗੇ ਦੱਸੀ ਸਾਰੀ ਕਹਾਣੀ..

Punjab | 10:57 AM IST May 19, 2019

ਸਮਾਣਾ ਦੇ ਪਿੰਡ ਫ਼ਤਿਹਪੁਰ ਵਿਚ ਇਕ ਸ਼ੈਲਰ 'ਚੋਂ ਸ਼ਰਾਬ ਦੀ ਵੱਡੀ ਖੇਪ ਬਰਾਮਦ ਹੋਈ ਹੈ। ਇਸ ਦੀ ਸੂਚਨਾ ਮਿਲਣ 'ਤੇ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਤੇ ਨਵਾਂ ਪੰਜਾਬ ਪਾਰਟੀ ਉਮੀਦਵਾਰ ਡਾ. ਧਰਮਵੀਰ ਗਾਂਧੀ ਵੱਲੋਂ ਸਮਾਣਾ ਰੋਡ 'ਤੇ ਧਰਨਾ ਲਾਉਂਦਿਆਂ ਕਾਂਗਰਸ 'ਤੇ ਗੰਭੀਰ ਦੋਸ਼ ਲਗਾਏ ਗਏ। ਇਸ ਮਾਮਲੇ ਵਿੱਚ ਰੋੜ ‘ਤੇ ਧਰਨਾ ਲਾਉਣ ਦੇ ਮਾਮਲੇ ਵਿੱਚ ਧਾਰਾ 144 ਤਹਿਤ ਦੋਵਾਂ ਆਗੂਆਂ ਤੇ ਪਰਚਾ ਦਰਜ ਹੋਇਆ ਹੈ।

ਨੈਸ਼ਨਲ ਹਾਈਵੇਅ ਰੋਕਣ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਦੋਸ਼ 'ਚ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਅਤੇ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਖਿਲਾਫ ਪਟਿਆਲਾ ਪੁਲਸ ਨੇ ਕੇਸ ਦਰਜ ਕੀਤਾ ਹੈ। ਦੋਵਾਂ ਵਲੋਂ ਰਾਤ ਨੂੰ ਆਪਣੇ ਸਮਰਥਕਾਂ ਸਮੇਤ ਨੈਸ਼ਨਲ ਹਾਈਵੇਅ ਜਾਮ ਕਰਨ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦਾ ਦੋਸ਼ ਹੈ ।

ਜਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਪੰਜਾਬ ਜਮਹੂਰੀ ਗੱਠਜੋੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਸੂਚਨਾ ਮਿਲੀ ਕਿ ਵਿਰੋਧੀ ਪਾਰਟੀ ਵੱਲੋਂ ਚੋਣਾਂ ਵਿਚ ਵੋਟਰਾਂ ਨੂੰ ਆਪਣੇ ਹੱਕ 'ਚ ਭਰਮਾਉਣ ਲਈ ਸਮਾਣਾ-ਪਟਿਆਲਾ ਰੋਡ ਸਥਿਤ ਪਿੰਡ ਫ਼ਤਿਹਪੁਰ ਨੇੜੇ ਇਕ ਸ਼ੈਲਰ 'ਚ ਸ਼ਰਾਬ ਦੀ ਖੇਪ ਜਮ੍ਹਾ ਕੀਤੀ ਗਈ ਹੈ।

ਇਸ ਦੀ ਸੂਚਨਾ ਉਨ੍ਹਾਂ ਸੁਰਜੀਤ ਸਿੰਘ ਰੱਖੜਾ ਤੇ ਡਾ. ਧਰਮਵੀਰ ਗਾਂਧੀ ਨੂੰ ਦਿੱਤੀ ਜਿਨ੍ਹਾਂ ਮੌਕੇ 'ਤੇ ਪੁੱਜ ਕੇ ਸ਼ੈਲਰ ਵਿਚ ਜਾ ਕੇ ਸਚਾਈ ਪਤਾ ਲਾਉਣ ਦਾ ਯਤਨ ਕੀਤਾ ਪਰ ਸ਼ੈਲਰ ਮਾਲਕਾਂ ਵੱਲੋਂ ਸ਼ੈਲਰ ਦਾ ਦਰਵਾਜ਼ਾ ਨਾ ਖੋਲ੍ਹਣ 'ਤੇ ਉਨ੍ਹਾਂ ਸ਼ੈਲਰ ਅੱਗੇ ਹੀ ਸਮਾਣਾ-ਪਟਿਆਲਾ ਰੋਡ 'ਤੇ ਜਾਮ ਲਗਾ ਦਿੱਤਾ। ਇਸ ਦੀ ਸੂਚਨਾ ਸਮਾਣਾ ਪੁਲਿਸ ਦੇ ਨਾਲ ਐਸਐਸਪੀ ਪਟਿਆਲਾ ਅਤੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

SHOW MORE