HOME » Videos » Punjab
Share whatsapp

'ਜੱਗੀ ਜੌਹਲ ਤੇ ਚੱਲੇਗਾ ਕੇਸ'

Punjab | 02:49 PM IST Jun 13, 2018

ਪੰਜਾਬ ਵਿੱਚ ਆਰਐਸਐਸ ਆਗੂਆਂ ਦੀ ਹੱਤਿਆਵਾਂ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਮੁਲਜ਼ਮ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਤੇ ਕੇਸ ਚੱਲੇਗਾ|

ਸੂਤਰਾਂ ਮੁਤਾਬਿਕ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਬ੍ਰਿਟੇਨ ਵਿੱਚ ਆਪਣੀ ਹਮਰੁਤਬਾ ਬੈਰੋਨੈੱਸ ਵਿਲੀਅਮਜ਼ ਨਾਲ ਮੰਗਲਵਾਰ ਦਿੱਲੀ ਵਿੱਚ ਹੋਈ ਮੁਲਾਕਾਤ ਦੌਰਾਨ ਇਹ ਸਾਫ਼ ਕਰ ਦਿੱਤਾ ਹੈ| ਇਸ ਮੁਲਾਕਾਤ ਦੌਰਾਨ ਰਿਜਿਜੂ ਵੱਲੋਂ ਬੀਬੀ ਵਿਲੀਅਮਜ਼ ਨੂੰ ਦੱਸਿਆ ਗਿਆ ਹੈ ਕਿ ਜਗਤਾਰ ਸਿੰਘ ਜੌਹਲ ਬਾਰੇ ਸ਼ੱਕ ਹੈ ਕਿ ਉਹ ਜਨਵਰੀ 2016 ਤੋਂ ਅਕਤੂਬਰ 2017 ਤੱਕ ਆਰਐਸਐਸ, ਸ਼ਿਵ ਸੈਨਾ ਤੇ ਡੇਰਾ ਸਿਰਸਾ ਦੇ ਸੱਤ ਕਾਰਕੁਨਾਂ ਦੀਆਂ ਗਿਣ ਮਿੱਥ ਕੇ ਕੀਤੀਆਂ ਗਈਆਂ ਹੱਤਿਆਵਾਂ ਦੇ ਸਾਜ਼ਿਸ਼ ਕਾਰਾਂ ’ਚ ਸ਼ਾਮਲ ਸੀ ਅਤੇ ਜੌਹਲ ਨੂੰ ਇਸ ਸਬੰਧੀ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ|

ਕੌਮੀ ਜਾਂਚ ਏਜੰਸੀ ਐਨ ਆਈਏ ਨੇ ਲੰਘੀ 4 ਮਈ ਨੂੰ ਮੁਹਾਲੀ ਦੀ ਇੱਕ ਅਦਾਲਤ ਵਿੱਚ ਚਾਰਜ ਸ਼ੀਟ ਦਾਖਲ ਕਰ ਕੇ ਦਾਅਵਾ ਕੀਤਾ ਸੀ ਕਿ ਜੌਹਲ ਪਿਛਲੇ ਸਾਲ ਅਕਤੂਬਰ ਵਿੱਚ ਲੁਧਿਆਣਾ ਵਿੱਚ ਆਰਐਸਐਸ ਆਗੂ ਰਵਿੰਦਰ ਗੋਸਾਈਂ ਦੇ ਕਤਲ ਦੀ ਸਾਜ਼ਿਸ਼ ਲਈ ਫੰਡਿੰਗ ਵਿੱਚ ਸ਼ਾਮਲ ਸੀ| ਜਗਤਾਰ ਜੌਹਲ ਇਸ ਵੇਲੇ ਪੰਜਾਬ ਦੀ ਜੇਲ੍ਹ ’ਚ ਬੰਦ ਹੈ|

 

SHOW MORE