HOME » Top Videos » Punjab
Share whatsapp

ਬਜ਼ੁਰਗ ਨੂੰ ਉਲਝਾ ਕੇ ਕਾਰ ’ਚੋਂ ਨਕਦੀ ਚੋਰੀ, ਘਟਨਾ ਸੀਸੀਟੀਵੀ ’ਚ ਕੈਦ

Punjab | 08:58 PM IST Nov 08, 2019

ਜ਼ਿਲ੍ਹਾ ਫਰੀਦਕੋਟ ਦੇ ਕੋਟਕਪੂਰਾ ਵਿਚ ਚੋਰੀਆਂ ਦਾ ਸਿਲਸਿਲਾ ਨਹੀਂ ਰੁਕ ਰਿਹਾ। ਕੋਟਕਪੂਰਾ ਖੇਤਰ ਵਿਚ ਇਕ ਬਜ਼ੁਰਗ ਅਲਾਹਾਬਾਦ ਬੈਂਕ ਤੋਂ 4 ਲੱਖ 95 ਹਜ਼ਾਰ ਰੁਪਏ ਕੱਢਵਾਏ ਸਨ। ਉਨ੍ਹਾਂ ਨੇ ਕੁਝ ਰਕਮ ਇਕ ਸਹਿਕਾਰੀ ਬੈਂਕ ਵਿਚ ਜਮ੍ਹਾ ਕਰਵਾਈ ਅਤੇ ਬਾਕੀ ਇਕ ਲੱਖ 30 ਹਜ਼ਾਰ ਰੁਪਏ ਲੈ ਕੇ ਕਾਰ ਵਿਚ ਜਾ ਰਹੇ ਸਨ। ਦੋ ਬਦਮਾਸ਼ਾਂ ਦੁਆਰਾ ਨੇ ਉਨ੍ਹਾਂ ਨੂੰ ਕਿਹਾ ਕਿ ਉਸਦੀ ਕਾਰ ਦਾ ਟਾਇਰ ਪੰਚਰ ਹੈ ਅਤੇ ਜਦੋਂ ਬਜੁਰਗ ਪੰਚਰ ਚੈੱਕ ਕਰਵਾਉਣ ਲਈ ਰੁਕਿਆ ਤਾਂ ਠੱਗ ਨੇ ਫਿਰ ਕਿਹਾ ਕਿ ਤੇਲ ਇੰਜਨ ਤੋਂ ਡਿੱਗ ਰਿਹਾ ਹੈ, ਜਦੋਂ ਬਜ਼ੁਰਗ ਨੇ ਕਾਰ ਰੋਕ ਬੋਨਟ ਖੋਲਿਆ ਤਾਂ ਚੋਰ ਮੌਕਾ ਦੇਖ ਕੇ ਇਕ ਲੱਖ 30 ਹਜ਼ਾਰ ਹੈ, ਬੈਗ ਲੈ ਕੇ ਫਰਾਰ ਹੋ ਗਿਆ। ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਪੁਲਿਸ ਨੇ ਹਰਪ੍ਰੀਤ ਸਿੰਘ ਦੇ ਬਿਆਨਾਂ ਉਤੇ ਅਤੇ ਸੀਸੀਟੀਵੀ ਦੇ ਅਧਾਰ ‘ਤੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

SHOW MORE