HOME » Top Videos » Punjab
Share whatsapp

ਅਵਾਰਾ ਕੁੱਤੇ ਨੇ 4 ਸਾਲਾ ਮਾਸੂਮ ਨੂੰ ਨੋਚਿਆ, CCTV ਆਈ ਸਾਹਮਣੇ...

Punjab | 11:32 AM IST May 28, 2019

ਪੰਜਾਬ ਵਿੱਚ ਅਵਾਰਾ ਕੁੱਤਿਆਂ ਦੇ ਸਭ ਤੋਂ ਵੱਧ ਬੱਚੇ ਸ਼ਿਕਾਰ ਬਣ ਰਹੇ ਹਨ। ਹੁਣ ਖੰਨਾ ਵਿੱਚ ਤਾਜ਼ਾ ਮਾਮਲੇ ਵਿੱਚ ਅਵਾਰਾ ਕੁੱਤੇ ਨੇ ਚਾਰ ਸਾਲ ਦੇ ਬੱਚੇ ਨੂੰ ਨੋਚ ਕੇ ਜਖਮੀ ਕਰ ਦਿੱਤਾ। ਜਿਸਦੀ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਮਹਿਤਾਬ ਸਿੰਘ ਪੁੱਤਰ ਸੰਦੀਪ ਸਿੰਘ ਪਿੰਡ ਬਰਮਾਲੀਪੁਰ ਵਿਖੇ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਅਵਾਰਾ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਇੱਕ ਬਜੁਰਗ ਨੇ ਬੱਚੇ ਨੂੰ ਕੁੱਤੇ ਤੋਂ ਬਚਾਇਆ ਹੈ।

ਪਰਿਵਾਰਕ ਮੈਂਬਰ ਬੱਚੇ ਨੂੰ ਪਹਿਲਾਂ ਦੋਰਾਹਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਲੈ ਕੇ ਗਏ ਸੀ, ਜਿੱਥੇ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰੈਫਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਬੱਚੇ ਨੂੰ ਲੁਧਿਆਣਾ ਦੇ ਦੀਪ ਹਸਪਤਾਲ 'ਚ ਭਰਤੀ ਕਰਵਾਇਆ ਹੈ।

ਬੱਚੇ ਦੇ ਪਿਤਾ ਨੇ ਦੱਸਿਆ ਕਿ ਪਿੰਡ 'ਚ ਇਕ ਅਵਾਰਾ ਕੁੱਤਾ ਕਾਫੀ ਸਮੇਂ ਤੋਂ ਗਲੀ 'ਚ ਘੁੰਮ-ਫਿਰ ਰਿਹਾ ਹੈ, ਜਿਸ ਨੇ ਉਸ ਦੇ ਬੱਚੇ 'ਤੇ ਹਮਲਾ ਕਰਕੇ ਉਸ ਦੀ ਗੱਲ ਦਾ ਮਾਸ ਖਾ ਲਿਆ। ਬੱਚੇ ਦੇ ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕੇ ਇਹੋ ਜਿਹੇ ਅਵਾਰਾ ਕੁੱਤਿਆਂ ਨੂੰ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਬੱਚੇ ਨੂੰ ਨੁਕਸਾਨ ਦਾ ਖਤਰਾ ਪੈਦਾ ਨਾ ਹੋਵੇ।

SHOW MORE