HOME » Top Videos » Punjab
Share whatsapp

ਰੋਪੜ 'ਚ ਚਾਈਨਾ ਡੋਰ ਨੇ ਲਈ 13 ਸਾਲਾ ਬੱਚੇ ਦੀ ਜਾਨ, ਗਲਾ ਕੱਟੇ ਜਾਣ ਕਾਰਨ ਮੌਤ

Punjab | 01:42 PM IST Nov 14, 2022

ਚੰਡੀਗੜ੍ਹ: ਰੋਪੜ ਵਿੱਚ ਚਾਈਨਾ ਡੋਰ ਦਾ ਕਹਿਰ ਵੇਖਣ ਨੂੰ ਮਿਲਿਆ ਹੈ, ਜਿਥੇ ਇਸ ਖਤਰਨਾਕ ਅਤੇ ਪਾਬੰਦੀਸ਼ੁਦਾ ਡੋਰ ਕਾਰਨ ਇੱਕ ਮਾਸੂਮ ਬੱਚੇ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਘਟਨਾ ਰੋਪੜ ਦੇ ਪਿੰਡ ਕੋਟਲਾ ਨਿਹੰਗ ਦੀ ਹੈ ਅਤੇ ਬੱਚੇ ਦੀ ਉਮਰ 13 ਸਾਲ ਹੈ। ਜਾਣਕਾਰੀ ਅਨੁਸਾਰ ਬੱਚਾ ਰੋਜ਼ਾਨਾ ਦੀ ਤਰ੍ਹਾਂ ਸਕੂਲ ਤੋਂ ਘਰ ਵਾਪਸ ਆ ਰਿਹਾ ਸੀ, ਕਿ ਰਸਤੇ ਵਿੱਚ ਚਾਈਨਾ ਡੋਰ ਗਲ ਵਿੱਚ ਅੜਕ ਜਾਣ ਕਾਰਨ ਕੱਟਿਆ ਗਿਆ। ਬੱਚੇ ਨੇ ਤੁਰੰਤ ਰੁਮਾਲ ਬੰਨ੍ਹ ਕੇ ਘਰ ਪੁੱਜਿਆ, ਜਿਥੇ ਉਹ ਬੇਹੋਸ਼ ਹੋ ਗਿਆ। ਮਾਪਿਆਂ ਵੱਲੋਂ ਤੁਰੰਤ ਹਸਪਤਾਲ ਲਿਜਾਉਣ ਦੀ ਕੋਸਿ਼ਸ਼ ਕੀਤੀ ਗਈ, ਪਰੰਤੂ ਬੱਚੇ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਬੱਚੇ ਦੀ ਮੌਤ ਕਾਰਨ ਮਾਪਿਆਂ ਵਿੱਚ ਗੁੱਸੇ ਅਤੇ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਡੋਰ *ਤੇ ਸਖਤੀ ਨਾਲ ਪਾਬੰਦੀ ਲਾਵੇ ਤਾਂ ਜੋ ਕਿਸੇ ਹੋਰ ਘਰ ਦਾ ਚਿਰਾਗ ਨਾ ਬੁਝੇ।

SHOW MORE