HOME » Top Videos » Punjab
Share whatsapp

ਪਠਾਨਕੋਟ 'ਚ ਹਾਈਵੋਲਟੇਜ਼ ਬਿਜਲੀ ਟਾਵਰ 'ਤੇ ਚੜ੍ਹੇ 2 ਬਜ਼ੁਰਗ, ਕਰ ਰਹੇ ਇਹ ਮੰਗ

Punjab | 10:21 AM IST Oct 21, 2022

Pathankot Viral Video-Bajurag Bijli Tower te Chade: ਪਠਾਨਕੋਟ ਵਿੱਚ 2 ਬਜ਼ੁਰਗਾਂ ਦੇ ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ ਦੇ ਟਾਵਰ 'ਤੇ ਚੜ੍ਹਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਬਜ਼ੁਰਗ ਬੈਰਾਜ਼ ਲਈ ਜ਼ਮੀਨਾਂ ਦੇਣ ਵਾਲੇ ਪਰਿਵਾਰਾਂ ਨੂੰ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਟਾਵਰ ਲੈ ਕੇ ਆਪਣੀ ਜਾਨ ਜੋਖ਼ਮ ਵਿੱਚ ਪਾਈ ਹੈ। ਜਾਣਕਾਰੀ ਅਨੁਸਾਰ ਇਹ ਦੋਵੇਂ ਬਜੁਰ਼ਗ ਬੈਰਾਜ ਓਸਤੀ ਸੰਘਰਸ਼ ਕਮੇਟੀ ਦੇ ਮੈਂਬਰ ਹਨ। ਬਿਜਲੀ ਦਾ ਇਹ ਹਾਈਵੋਲਟੇਜ ਟਾਵਰ 265 ਫੁੱਟ ਉਚਾ ਦੱਸਿਆ ਜਾ ਰਿਹਾ ਹੈ। ਸੰਘਰਸ਼ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਵੱਲੋਂ ਇਹ ਕਦਮ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬੈਰਾਜ ਲਈ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਹਨ, ਜਿਸ ਦੇ ਇਵਜ਼ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ, ਪਰੰਤੂ 30 ਸਾਲ ਬਾਅਦ ਵੀ ਨੌਕਰੀਆਂ ਨਹੀਂ ਦਿੱਤੀਆਂ ਗਈਆਂ, ਜਿਸ ਕਾਰਨ ਅੱਜ ਵੀ ਕਈ ਪਰਿਵਾਰ ਨੌਕਰੀ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਜਿਸ ਤੋਂ ਅੱਕ ਕੇ ਬਜ਼ੁਰਗਾਂ ਵੱਲੋਂ ਇਹ ਕਦਮ ਚੁੱਕਿਆ ਗਿਆ।

SHOW MORE