HOME » Top Videos » Punjab
Share whatsapp

ਲੋਕਾਂ ਨੇ ਘੇਰਿਆ AAP ਵਿਧਾਇਕ, ਲਾਈ ਸਵਾਲਾਂ ਦੀ ਝੜੀ; ਨਹੀਂ ਆਇਆ ਕੋਈ ਜਵਾਬ

Punjab | 11:01 AM IST Aug 18, 2022

ਚੰਡੀਗੜ੍ਹ: Punjab News: ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਸੁਖਵੀਰ ਮਾਈਸਰਖਾਨਾ (MLA Sukhveer Singh Mysarkhana) ਨੂੰ ਅੱਜ ਉਸ ਸਮੇਂ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ, ਜਦੋਂ ਪਿੰਡ ਖੋਖਰ ਵਿਖੇ ਉਨ੍ਹਾਂ ਨੂੰ ਲੋਕਾਂ ਨੇ ਘੇਰ ਲਿਆ ਅਤੇ ਸਵਾਲਾਂ ਦੀ ਝੜੀ ਲਗਾ ਦਿੱਤੀ। ਪਰੰਤੂ ਮਾਹੌਲ ਉਦੋਂ ਹੋਰ ਭਖ ਗਿਆ, ਜਦੋਂ ਲੋਕਾਂ ਦੇ ਸਵਾਲਾਂ ਦਾ ਵਿਧਾਇਕ ਨੂੰ ਕੋਈ ਵੀ ਜਵਾਬ ਨਹੀਂ ਬਹੁੜਿਆ ਅਤੇ ਉਹ ਚੁੱਪ ਰਹੇ। ਲੋਕਾਂ ਨੇ ਵਿਧਾਇਕ ਨੂੰ ਕਿਹਾ ਕਿ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਪਰੰਤੂ ਐਮਐਲਏ ਸਾਬ੍ਹ, ਖਾਮੋਸ਼ ਰਹੇ। ਇਸ ਮੌਕੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਇੱਕ ਪੁਲਿਸ ਅਧਿਕਾਰੀ ਅੱਗੇ ਆਇਆ ਅਤੇ ਲੋਕਾਂ ਨੂੰ ਨਸ਼ੇ ਵਿਰੁਧ ਕਾਰਵਾਈ ਲਈ ਭਰੋਸਾ ਦਿਵਾਇਆ। ਵੇਖੋ ਪੂਰੀ ਵੀਡੀਓ...

SHOW MORE