HOME » Top Videos » Punjab
Share whatsapp

AAP ਵਿਧਾਇਕ ਸੁਖਵੀਰ ਮਾਈਸਰਖਾਨਾ ਉਪਰ ਟ੍ਰੈਕਟਰ ਚੜ੍ਹਾਉਣ ਦੀ ਕੋਸ਼ਿਸ਼? ਜਾਣੋ ਕੀ ਹੈ ਮਾਮਲਾ

Punjab | 01:14 PM IST Sep 09, 2022

ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਵੀਰ ਮਾਈਸਰਖਾਨਾ ਵੱਲੋਂ ਦੋਸ਼ ਲਾਏ ਗਏ ਹਨ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਉਸ ਉਪਰ ਟ੍ਰੈਕਟਰ ਚੜ੍ਹਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਵਿਧਾਇਕ ਨੇ ਆਪਣਾ ਆਪ ਨੂੰ ਬਚਾਅ ਲਿਆ। ਮਾਮਲਾ ਚੱਲ ਰਹੀ ਨਾਜਾਇਜ਼ ਮਾਈਨਿੰਗ ਉਪਰ ਛਾਪਾ ਮਾਰਨ ਦੌਰਾਨ ਵਾਪਰਿਆ। ਦੱਸਿਆ ਜਾ ਰਿਹਾ ਹੈ ਵਿਧਾਇਕ ਰਾਤ ਸਮੇਂ 9 ਵਜੇ ਦੇ ਕਰੀਬ ਬਠਿੰਡਾ ਵੱਲ ਆ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਨੂੰ ਇੱਕ ਰੇਤੇ ਦੀ ਭਰੀ ਟਰਾਲੀ ਵਿਖਾਈ ਦਿੱਤੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਫੋਨ ਕੀਤਾ ਪਰੰਤੂ ਪੁਲਿਸ ਨਹੀਂ ਪੁੱਜੀ, ਜਿਸ *ਤੇ ਵਿਧਾਇਕ ਨੇ ਖੁਦ ਪਹੁੰਚ ਕੀਤੀ। ਵਿਧਾਇਕ ਦਾ ਕਹਿਣਾ ਹੈ ਕਿ ਇਹ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ, ਜੋ ਕਿ ਮਾਈਨਿੰਗ ਐਕਟ ਤਹਿਤ ਆਉਂਦਾ ਹੈ, ਜਦਕਿ ਦੂਜੇ ਪਾਸੇ ਮਾਮਲੇ ਉਪਰ ਭਾਰਤੀ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਇਹ ਕਿਸਾਨ ਖੇਤਾਂ ਵਿੱਚ ਮਿੱਟੀ ਪੱਧਰੀ ਕਰ ਰਹੇ ਸਨ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਈਨਿੰਗ ਮਾਫੀਆ ਦੇ 3 ਲੋਕਾਂ ਨੂੰ ਹਿਰਾਸਤ ਕਰ ਲਿਆ ਹੈ।

SHOW MORE