HOME » Top Videos » Punjab
Share whatsapp

ਹੁਸ਼ਿਆਰਪੁਰ 'ਚ ਦਰਦਨਾਕ ਹਾਦਸਾ, ਤੇਜ਼ ਰਫ਼ਤਾਰ ਟਰੱਕ ਨੇ 2 ਸਕੂਲੀ ਬੱਚੇ ਕੁਚਲੇ, 2 ਜ਼ਖ਼ਮੀ

Punjab | 12:41 PM IST Aug 22, 2022

Hoshiarpur Accident: ਹੁਸ਼ਿਆਰਪੁਰ ਤੋਂ ਦਿਲ ਕੰਬਾਊ ਘਟਨਾ ਸਾਹਮਣੇ ਆ ਰਹੀ ਹੈ। ਇਥੇ ਦਸੂਹਾ ਰੋਡ ਵਿਖੇ 2 ਸਕੂਲੀ ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਟਰੱਕ ਦੇ ਮੋਟਰਸਾਈਕਲ ਨੂੰ ਟੱਕਰ ਕਾਰਨ ਵਾਪਰਿਆ। ਸਿੱਟੇ ਵੱਜੋ 2 ਸਕੂਲੀ ਬੱਚਿਆਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 2 ਵਿਅਕਤੀ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ 15- 16 ਸਾਲ ਦੇ 4 ਸਕੂਲੀ ਵਿਦਿਆਰਥੀ ਦਸੂਹਾ ਵਾਲੇ ਪਾਸੇ ਤੋਂ ਬਾਹਰ ਨੂੰ ਡੀਏਵੀ ਸਕੂਲ ਨੂੰ ਜਾ ਰਹੇ ਸਨ, ਕਿ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਇਨ੍ਹਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਇਨ੍ਹਾਂ ਦੇ ਉਪਰ ਦੀ ਲੰਘ ਗਿਆ। ਦੋਵੇਂ ਬੱਚੇ 12ਵੀਂ ਕਲਾਸ ਦੇ ਵਿਦਿਆਰਥੀ ਸਨ।

SHOW MORE