HOME » Top Videos » Punjab
Share whatsapp

ਚੰਡੀਗੜ੍ਹ 'ਚ ਪਿਆਜ ਮਿਲਣ ਲੱਗਾ 32 ਰੁਪਏ ਕਿੱਲੋ..

Punjab | 12:38 PM IST Sep 26, 2019

ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਬਾਜ਼ਾਰ ਵਿਚ ਪਿਆਜ ਜੋ 15 ਦਿਨ ਪਹਿਲਾਂ 30 ਤੋਂ 40 ਰੁਪਏ ਵਿਚ ਵਿਕ ਰਿਹਾ ਸੀ, ਅੱਜ ਇਹ 60 ਤੋਂ 80 ਰੁਪਏ ਕਿੱਲੋ ਵਿਚ ਵਿਕ ਰਿਹਾ ਹੈ। ਪਿਆਜ਼ ਦੀਆਂ ਕੀਮਤਾਂ ਵਿਚ ਅਚਾਨਕ ਹੋਏ ਵਾਧੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਚਿੰਤਤ ਕਰ ਦਿੱਤਾ ਹੈ।

ਹੁਣ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਅਤੇ ਹਦਾਇਤ ਕੀਤੀ ਹੈ ਕਿ ਪਿਆਜ਼ ਸ਼ਹਿਰ ਦੇ ਲੋਕਾਂ ਨੂੰ ਬਿਨਾਂ ਕਿਸੇ ਮੁਨਾਫੇ ਦੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ। ਜਿਸ ਤੋਂ ਬਾਅਦ ਚੰਡੀਗੜ੍ਹ ਦੇ ਕਮੇਟੀ ਸੈਂਟਰਾਂ ਵਿੱਚ 32 ਰੁਪਏ ਕਿੱਲੋ ਪਿਆਜ਼ ਮਿਲਣ ਲੱਗਾ ਹੈ।

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਮੇਟੀ ਸੈਂਟਰਾਂ ਉੱਤੇ ਪਿਆਜ ਵੇਚਿਆ ਜਾ ਰਿਹਾ ਹੈ। ਇਸਦੇ ਲਈ ਜਗ੍ਹਾ-2 ਕਮੇਟੀ ਸੈਂਟਰਾਂ ਉੱਤੇ ਭੀੜ ਲੱਗੀ ਹੋਈ ਹੈ। ਪਿਆਜ਼ 32 ਰੁਪਏ ਪ੍ਰਤੀ ਕਿੱਲੋ ਦੀ ਹਿਸਾਬ ਨਾਲ ਹਰ ਪਰਿਵਾਰ ਨੂੰ ਦੋ ਕਿੱਲੋ ਪਿਆਜ ਦਿੱਤਾ ਜਾ ਰਿਹਾ ਹੈ। ਜਦੋਂ ਤੱਕ ਪਿਆਜ ਦੀਆਂ ਕੀਮਤਾਂ ਘੱਟ ਨਹੀਂ ਹੁੰਦੀਆਂ ਇਹ ਸਕੀਮ ਚਲਦੀ ਰਹੇਗੀ।

SHOW MORE