HOME » Top Videos » Punjab
Share whatsapp

ਮਹਿਲਾ ਦੀ ਬਲੀ ਦੇਣ ਲੱਗਾ ਸੀ ਅਘੌਰੀ, ਰੰਗੇ ਹੱਥੀਂ ਫੜਿਆ, ਗ੍ਰਿਫਤਾਰ

Punjab | 10:13 AM IST Aug 02, 2022

ਚੰਡੀਗੜ੍ਹ: ਮੋਹਾਲੀ ਦੇ ਨੇੜੇ ਪਿੰਡ ਪੜਚ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅੱਜ ਦੇ ਜ਼ਮਾਨੇ ਵਿੱਚ ਜਿੱਥੇ ਹਰ ਕੋਈ ਅੱਗੇ ਵਧਣਾ ਚਾਹੁੰਦਾ ਹੈ ਉੱਥੇ ਕੁੱਝ ਲੋਕ ਧਰਮ ਦਾ ਸਹਾਰਾ ਲੈ ਕੇ ਸ਼ਰੀਫ਼ ਲੋਕਾਂ ਨੂੰ ਪਾਗਲ ਬਣਾ ਕੇ ਉਨ੍ਹਾਂ ਨਾਲ ਗ਼ਲਤ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਬਲੀ ਦੀ ਤਿਆਰੀ ਕੀਤੀ ਜਾ ਰਹੀ ਸੀ। ਮਿਲੀ ਜਾਣਕਾਰੀ ਮੁਤਾਬਕ ਇੱਕ ਮਹਿਲਾ ਨੂੰ ਮੰਦਰ ਦੇ ਬਾਬੇ ਦੀ ਰੋਟੀ ਬਣਾਉਣ ਲਈ ਬੁਲਾਇਆ ਗਿਆ ਅਤੇ ਕਿਹਾ ਗਿਆ ਕਿ ਉਸ ਨੂੰ ਪੂਜਾ ਵਿੱਚ ਬਿਨਾਂ ਕੱਪੜਿਆਂ ਤੋਂ ਬੈਠਣਾ ਪਵੇਗਾ, ਬਾਬਾ ਉਸ ਨਾਲ ਜੋ ਮਰਜ਼ੀ ਕਰ ਸਕਦਾ ਹੈ ਪਰ ਉਹ ਪੂਜਾ ਵਿੱਚ ਉਸ ਦਾ ਵਿਰੋਧ ਨਹੀਂ ਕਰ ਸਕਦੀ। ਜੇਕਰ ਉਹ ਵਿਰੋਧ ਕਰਦੀ ਹੈ ਤਾਂ ਪੂਜਾ ਸੰਪੰਨ ਨਹੀਂ ਮੰਨੀ ਜਾਵੇਗੀ। ਉਸ ਨੂੰ ਇਹ ਵਿਸ਼ਵਾਸ ਦਿੱਤਾ ਗਿਆ ਕਿ ਇਸ ਪੂਜਾ ਤੋਂ ਬਾਅਦ ਉਸ ਦੇ ਜੀਵਨ ਵਿੱਚ ਪੈਸੇ ਦੀ ਦਿੱਕਤ ਹਮੇਸ਼ਾ ਲਈ ਦੂਰ ਹੋ ਜਾਵੇਗੀ।
ਚੰਡੀਗੜ੍ਹ ਦੀ ਸਾਬਕਾ ਮੇਅਰ ਨੂੰ ਜਦੋਂ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਆਪਣੀ ਟੀਮ ਤਿਆਰ ਕੀਤੀ ਅਤੇ ਪੁਲਿਸ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਮੌਕੇ ਤੇ ਜਾ ਕੇ ਮੰਦਰ ਵਿੱਚ ਰਹਿਣ ਵਾਲੀ ਮਹਿਲਾ , ਅਘੋਰੀ ਅਤੇ ਇੱਕ ਨਸ਼ੇੜੀ ਨੂੰ ਰੰਗੇ ਹੱਥੀਂ ਫੜਿਆ। ਉਨ੍ਹਾਂ ਨੇ ਦੇਖਿਆ ਕਿ ਮੰਦਿਰ 'ਚ ਬਲੀ ਦੇਣ ਦੀ ਤਿਆਰ ਕੀਤੀ ਜਾ ਰਹੀ ਹੈ।

SHOW MORE