HOME » Top Videos » Punjab
Share whatsapp

ਅੰਮ੍ਰਿਤਸਰ 'ਚ ਨਹੀਂ ਰੁਕ ਰਿਹਾ ਨਸ਼ੇ ਦਾ ਕਹਿਰ, ਹੁਣ ਨਸ਼ੇ 'ਚ ਧੁੱਤ ਨੌਜਵਾਨ ਦੀ ਵੀਡੀਓ...

Punjab | 01:34 PM IST Oct 03, 2022

ਪੰਜਾਬ ਵਿੱਚ ਨਸ਼ੇ ਦਾ ਕਹਿਰ ਠੱਲ੍ਹਦਾ ਨਜ਼ਰ ਨਹੀਂ ਆ ਰਿਹਾ ਹੈ। ਅੰਮ੍ਰਿਤਸਰ ਦੇ ਮਕਬੂਲਬੁਰਾ ਦੀ ਵਾਇਰਲ ਵੀਡੀਓ ਤੋਂ ਬਾਅਦ ਹੁਣ ਅੰਮ੍ਰਿਤਸਰ ਦੀ ਹੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਨੌਜਵਾਨ ਨਸ਼ੇ 'ਚ ਪੂਰੀ ਤਰ੍ਹਾਂ ਗੜੁੱਚ ਨਜ਼ਰ ਆ ਰਿਹਾ ਹੈ। ਨੌਜਵਾਨ ਨਸ਼ੇ ਵਿੱਚ ਇਸ ਤਰ੍ਹਾਂ ਫਸਿਆ ਵਿਖਾਈ ਦੇ ਰਿਹਾ ਹੈ ਕਿਉਸ ਤੋਂ ਤੁਰਨਾ ਤਾਂ ਦੂਰ ਦੀ ਗੱਲ ਸਿੱਧਾ ਖੜਾ ਵੀ ਨਹੀਂ ਹੋਇਆ ਜਾ ਰਿਹਾ। ਨੌਜਵਾਨ ਚਲਦਾ ਚਲਦਾ ਮੁੜ ਡਿੱਗ ਪੈਂਦਾ ਹੈ। ਇਹ ਵੀਡੀਓ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੀ ਵੀਡੀਓ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਕਿਵੇਂ ਨੌਜਵਾਨ ਮੋਟਰਸਾਈਕਲ ਵੱਲ ਵਧਣ ਦੀ ਕੋਸ਼ਿਸ਼ ਕਰਦਾ ਹੈ ਪਰ ਨਸ਼ੇ ਦੀ ਗ੍ਰਿਫ਼ਤ ਵਿੱਚ ਨੌਜਵਾਨ ਵਾਰ ਵਾਰ ਪਿਛੇ ਨੂੰ ਡਿੱਗ ਰਿਹਾ ਹੈ।

ਦੱਸ ਦੇਈਏ ਕਿ ਇਸਤੋਂ ਪਹਿਲਾਂ ਮਕਬੂਲਪੁਰਾ ਵਿਖੇ ਇੱਕ ਨਵ ਵਿਆਹੁਤਾ ਲੜਕੀ ਦੀ ਵੀਡੀਓ ਵਾਰਿਲ ਹੋ ਰਹੀ ਸੀ, ਜੋ ਨਸ਼ੇ ਨਸ਼ੇ ਦੀ ਗ੍ਰਿਫ਼ਤ ਵਿੱਚ ਸੀ,  ਜਿਸ ਵਿੱਚ ਇੱਕ ਮੁਟਿਆਰ ਖੜੀ ਵਿਖਾਈ ਦੇ ਰਹੀ ਸੀ, ਜੋ ਕਿ ਤੁਰਨਾ ਤਾਂ ਦੂਰ ਦੀ ਗੱਲ, ਨਸ਼ੇ ਕਾਰਨ ਹਿੱਲ ਵੀ ਨਹੀਂ ਸਕਦੀ ਸੀ।

SHOW MORE