Atta-Daal Scheme: ਮਰਸਿਡੀਜ਼ 'ਚ 2 ਰੁਪਏ ਵਾਲੀ ਕਣਕ ਲੈਣ ਆਇਆ ਧਨਾਢ, ਵੀਡੀਓ ਵਾਇਰਲ
Punjab | 08:51 AM IST Sep 06, 2022
Atta-Daal Scheme: ਗ਼ਰੀਬ ਨੂੰ ਮਿਲਣ ਵਾਲੀ ਵਾਲੀ ਆਟਾ ਦਾਲ ਸਕੀਮ ਤਹਿਤ ਮਿਲਣ ਵਾਲੀ 2 ਰੁਪਏ ਵਾਲੀ ਕਣਕ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਹੁਸ਼ਿਆਰਪੁਰ ਵਿੱਚ ਇੱਕ ਮਰਸਿਡੀਜ਼ ਵਿਅਕਤੀ ਵੀ ਖੁਦ ਨੂੰ ਗਰੀਬ ਦੱਸਦੇ ਹੋਏ ਕਣਕ ਲੈਂਦਾ ਵਿਖਾਈ ਦੇ ਰਿਹਾ ਹੈ। ਤੁਸੀ ਵੀਡੀਓ (Viral Video) ਵਿੱਚ ਖੁਦ ਵੇਖ ਸਕਦੇ ਹੋ ਕਿ ਕਿਵੇਂ ਇਹ ਵਿਅਕਤੀ ਕਣਕ ਲੈ ਕੇ ਜਾ ਰਿਹਾ ਹੈ। ਹਾਲਾਂਕਿ ਇਸ ਵਿਅਕਤੀ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਇਹ ਕੌਣ ਹੈ।
ਉਧਰ, ਡਿੱਪੂ ਹੋਲਡਰ ਦਾ ਕਹਿਣਾ ਹੈ ਕਿ ਅਜਿਹੇ ਕਈ ਵਿਅਕਤੀ ਹਨ ਜਿਨ੍ਹਾਂ ਵਿਰੁੱਧ ਕਾਰਵਾਈ ਨਹੀਂ ਹੋ ਸਕਦੀ। ਸਾਡਾ ਕੋਈ ਰੋਲ ਨਹੀਂ, ਇਨ੍ਹਾਂ ਵਿੱਚ ਕਈ ਕਾਰਡ ਹੋਲਡਰ ਅਜਿਹੇ ਵੀ ਹਨ ਜਿਹੜੇ ਅਮੀਰ ਵੀ ਹਨ ਅਤੇ ਕਈ ਅਜਿਹੇ ਗਰੀਬ ਵੀ ਹਨ ਜਿਨ੍ਹਾਂ ਦੇ ਕਾਰਡ ਵੀ ਨਹੀਂ ਬਣੇ। ਪਰ ਇਸ ਵਿੱਚ ਅਸੀ ਕੁੱਝ ਨਹੀਂ ਕਰ ਸਕਦੇ, ਇਹ ਸਰਕਾਰ ਦੀ ਪਾਲਿਸੀ ਹੈ ਕਿ ਜਿਹੜਾ ਕਾਰਡ ਹੋਲਡਰ ਹੈ ਉਸ ਨੂੰ ਕਣਕ ਦੇਣੀ ਹੀ ਦੇਣੀ ਹੈ। ਤੁਸੀ ਵੇਖ ਸਕਦੇ ਹੋ ਕਿ ਕਿਵੇਂ ਇਹ ਸ਼ਖਸ 60 ਲੱਖ ਰੁਪਏ ਦੀ ਮਰਸਿਡੀਜ਼ ਕਾਰ ਵਿੱਚ ਆਉਂਦਾ ਹੈ ਅਤੇ ਕਣਕ ਦੇ 4 ਗੱਟੇ ਰੱਖ ਕੇ ਚਲਦਾ ਬਣਦਾ ਹੈ।
-
CM ਮਾਨ ਕੋਠੀ ਘੇਰਨ ਜਾ ਰਹੇ ਇਨਸਾਫ਼ ਮੋਰਚੇ ਦਾ ਜਥਾ ਪੁਲਿਸ ਨੇ ਰੋਕਿਆ, ਹਿਰਾਸਤ 'ਚ ਲਿਆ
-
ਰਾਮ ਰਹੀਮ ਦੇ ਗੀਤ 'ਤੇ ਹੰਗਾਮਾ, 'ਬਲਾਤਕਾਰੀ ਤੇ ਕੁਕਰਮੀ ਬੰਦਾ ਨੌਜਵਾਨੀ ਨੂੰ ਕੀ ਸੇਧ...
-
-
ਪ੍ਰਦੂਸ਼ਣ ਦੀ ਸਮੱਸਿਆ ਤੋਂ ਨਜਿੱਠਣ ਲਈ ਇਲੈਕਟ੍ਰਿਕ ਵਾਹਨ ਚੰਗਾ ਵਿਕਲਪ: ਰਾਜਪਾਲ ਦੱਤਾਤ੍ਰੇਅ
-
CM ਮਾਨ ਨੇ ਚੰਡੀਗੜ੍ਹ ਅਦਾਲਤ 'ਚ ਭੁਗਤੀ ਪੇਸ਼ੀ, 2021 'ਚ ਦਰਜ ਹੋਇਆ ਸੀ ਮਾਮਲਾ
-
ਲਾਰੈਂਸ ਗੈਂਗ ਤੇ ਬੱਬਰ ਖਾਲਸਾ ਦੇ ਜੁੜੇ ਤਾਰ! ਪੁਲਿਸ ਜਾਂਚ 'ਚ ਵੱਡਾ ਖੁਲਾਸਾ